ਸ਼੍ਰੀਮਤੀ ਚੋਪੜਾ ਨੇ ਸਾਰਾ ਜੀਵਨ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਕੰਮ ਕਰਦਿਆਂ ਬਿਤਾਇਆ: ਕਪੂਰ/ਢੋਟ/ਇਕਬਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਦੀ ਧਰਮ ਪਤਨੀ ਸਵਰਗੀ ਸਵਦੇਸ਼ ਚੋਪੜਾ ਦੀ ਸੱਤਵੀਂ ਬਰਸੀ ਮੌਕੇ ਪੰਜਾਬ ਕੇਸਰੀ ਗਰੁੱਪ ਵੱਲੋਂ ਸਤਿਨਾਰਾਇਣ ਮੰਦਰ ਦੇ ਸਹਿਯੋਗ ਨਾਲ ਲਗਾਏ ਗਏ ਮੁਫਤ ਮੈਡੀਕਲ ਕੈਂਪ ਵਿਚ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਗੁਰਸ਼ਰਨ ਸਿੰਘ ਕਪੂਰ,ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ ਅਤੇ ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸ਼ਾਮਲ ਹੋਕੇ ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਤੇ ਕਪੂਰ ਨੇ ਕਿਹਾ ਕਿ ਇਸ ਤਰਾਂ ਦਾ ਆਯੋਜਨ ਪੰਜਾਬ ਕੇਸਰੀ ਗਰੁੱਪ ਵਲੋਂ ਕੀਤਾ ਜਾਣਾ ਇੱਕ ਨੇਕ ਉਪਰਾਲਾ ਹੈ।ਅਜਿਹੇ ਆਯੋਜਨ ਪਿੰਡ ਵਿਚ ਵੀ ਕਰਵਾਏ ਜਾਣੇ ਚਾਹੀਦੇ ਹਨ,ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ।ਕਪੂਰ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਧਰਮ ਹੈ।ਉਨ੍ਹਾਂ ਸਮੂਹ ਮਰੀਜ਼ਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ,ਉਥੇ ਹੀ ਮਾਤਮਾ ਦੀ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ।

Advertisements

ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਸ਼੍ਰੀਮਤੀ ਸਵਦੇਸ਼ ਚੋਪੜਾ ਨੇ ਆਪਣਾ ਸਾਰਾ ਜੀਵਨ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਕੰਮ ਕਰਦੇ ਬਿਤਾਇਆ ਤੇ ਆਪਣੇ ਜੀਵਨ ਕਾਲ ਦੌਰਾਨ ਉਹ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਰਹੇ ਅਤੇ ਲੋੜਵੰਦਾਂ ਦੀ ਸੇਵਾ ਕਰਨ ਲਈ ਤਤਪਰ ਰਹੇ।ਉਨ੍ਹਾਂ ਵੱਲੋਂ ਦਿੱਤੇ ਸਮਾਜ ਸੇਵਾ ਦੇ ਇਸ ਪਾਠ ਨੂੰ ਅਮਲੀ ਜਾਮਾ ਪਹਿਨਾਉਣਾ ਪੰਜਾਬ ਕੇਸਰੀ ਗਰੁੱਪ ਵੱਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ,ਤੇ ਊਨਾ ਵਲੋਂ ਦਿੱਤੀਆਂ ਗਾਈਆਂ ਸਿੱਖਿਆ ‘ਤੇ ਚੱਲਦਿਆਂ ਪੰਜਾਬ ਕੇਸਰੀ ਗਰੁੱਪ ਵੱਲੋਂ ਮਰੀਜ਼ਾਂ ਦੇ ਲਈ ਮੁਫ਼ਤ ਮੈਡੀਕਲ ਚੈਕਅੱਪ ਕਰਵਾਉਣ ਦਾ ਇਹ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮਤੀ ਸਵਦੇਸ਼ ਚੋਪੜਾ ਜਿੰਦਾ ਪੂਰਾ ਜੀਵਨ ਸਮਾਜ ਲਈ ਆਦਰਸ਼ ਬਣਿਆ ਹੋਇਆ ਹੈ,ਜਿਸਦੇ ਪਦਚਿੰਨਾ ‘ਤੇ ਚੱਲ ਕੇ ਸਾਨੂੰ ਸਮਾਜ ਦੀ ਸੇਵਾ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਪ੍ਰੇਰਨਾ ਮਿਲਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੀਮਤੀ ਸਵਦੇਸ਼ ਚੋਪੜਾ ਵਲੋਂ ਜਨਹਿੱਤ ਦੀਆ ਦਿੱਤੀਆਂ ਸਿੱਖਿਆਵਾਂ ਤੇ ਫਰਜ਼ ਤੋਂ ਪ੍ਰੇਰਿਤ ਹੋ ਕੇ ਔਰਤਾਂ ਨੂੰ ਮਜ਼ਬੂਤ ​​ਅਤੇ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਕੰਮ ਕਰਨ ਦੀ ਲੋੜ ਹੈ,ਤਾਂ ਜੋ ਔਰਤਾਂ ਮਜਬੂਤ ਹੋ ਕੇ ਸਨਮਾਨ ਨਾਲ ਆਪਣਾ ਜੀਵਨ ਜੀ ਸਕਣ।

ਕਪੂਰ ਨੇ ਕਿਹਾ ਕਿ ਸਵਦੇਸ਼ ਚੋਪੜਾ ਜੀ ਨੇ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਕਰਨ ਲਈ ਆਪਣੇ ਫਰਜ਼ ਮਾਰਗ ‘ਤੇ ਚੱਲ ਕੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਖਰਚਣ ਦਾ ਉਪਦੇਸ਼ ਦਿੱਤਾ।ਇਸ ਮੌਕੇ ਤੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ, ਗੁਰਨਾਮ ਸਿੰਘ,ਬਲਵੰਤ ਸਿੰਘ,ਗੁਰਦੇਵ ਥਾਪਰ,ਸੁਖਵਿੰਦਰ ਸੁੱਖਾ ਮਾਰਕਫੈੱਡ,ਸ਼ੇਰਾ ਭਿਲਾ,ਸੁੱਖਾ ਕਾਂਜਲੀ,ਸਰਵਣ ਸਿੰਘ ਨਵਾਂਪਿੰਡ,ਬਲਵਿੰਦਰ ਸਿੰਘ ਐਨ.ਆਰ.ਆਈ,ਮਲਕੀਤ ਸਿੰਘ ਡੋਗਰਵਾਲ,ਅਵਤਾਰ ਸਿੰਘ ਲਾਡੀ,ਕਸਮੀਰ ਸਿੰਘ,ਕੁਲਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here