ਕੇਂਦਰ ਸਰਕਾਰ ਦਾ ਐਕਸ਼ਨ: ਗਲਤ ਜਾਣਕਾਰੀ ਫੈਲਾਉਣ ਵਾਲੇ 22 ਯੂਟਿਊਬ ਚੈਨਲ ਕੀਤੇ ਬੰਦ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਕੇਂਦਰ ਸਰਕਾਰ ਨੇ ਗਲਤ ਜਾਣਕਾਰੀਆਂ ਫੈਲਾਉਣ ਵਾਲੇ ਯੂਟਿਊਬ ਚੈਨਲਾਂ ਖਿਲਾਫ ਸਖਤ ਕਦਮ ਚੁੱਕਦੇ ਹੋਏ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ।

Advertisements

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਉਸ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸੰਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਗਲਤ ਜਾਣਕਾਰੀਆਂ ਫੈਲਾਉਣ ਲਈ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। 22 ਚੈਨਲਾਂ ਵਿੱਚੋਂ 18 ਭਾਰਤੀ ਯੂਟਿਊਬ ਨਿਊਜ਼ ਚੈਨਲ ਹਨ ਅਤੇ ਚਾਰ ਪਾਕਿਸਤਾਨ ਆਧਾਰਿਤ ਯੂਟਿਊਬ ਨਿਊਜ਼ ਚੈਨਲ ਹਨ।
ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬ੍ਰਾਡਕਾਸਟਿੰਗ ਨੇ ਆਈਟੀ ਰੂਲਜ਼ ਤਹਿਤ ਐਮਰਜੈਂਸੀ ਪਾਵਰ ਦਾ ਇਸੇਤਮਾਲ ਕਰਦੇ ਹੋਏ 22 ਯੂ ਚੈਨਲ, ਤਿੰਨ ਟਿਵੀਟਰ ਅਕਾਊਂਟ, ਇਕ ਫੇਸਬੂਕ ਅਕਾਊਂਟ ਤੇ ਇਕ ਨਿਊਜ਼ ਵੈੱਬਸਾਈਟ ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਬਲਾਕ ਕੀਤੇ ਗਏ ਯੂਟਿਊਬ ਚੈਨਲਾਂ ਕੋਲ ਕੁੱਲ 260 ਕਰੋੜ ਵਿਵਰਸ਼ਿਪ ਸੀ। ਇਨ੍ਹਾਂ ਅਕਾਊਂਟਸ ਤੇ ਚੈਨਲਾਂ ਦਾ ਇਸਤੇਮਾਲ ਸੰਵੇਦਨਸ਼ੀਲ ਤੇ ਭਾਰਤ ਦੀ ਸੁਰੱਖਿਆ, ਵਿਦੇਸ਼ ਨੀਤੀ ਤੇ ਪਬਲਿਕ ਆਰਡਰ ਨਾਲ ਜੁੜੇ ਮਾਮਲਿਆਂ ‘ਚ ਫੇਕ ਨਿਊਜ਼ ਤੇ ਸੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਕੀਤਾ ਜਾ ਰਿਹਾ ਸੀ।
ਆਈਟੀ ਰੂਲਜ਼ 2021 ਦੇ ਆਧਾਰ ‘ਤੇ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਯੂਟਿਊਬ ਚੈਨਲਾਂ ਖਿਲਾਫ਼ ਐਕਸ਼ਨ ਲਿਆ ਗਿਆ ਹੈ। ਦੱਸ ਦੇਈਏ ਕਿ ਸਰਕਾਰ ਪਿਛਲੇ ਸਾਲ ਫਰਵਰੀ ‘ਚ ਆਈਟੀ ਰੂਲਜ਼ 2021 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਲੇਟੈਸਟ ਬਲੌਗਿੰਗ ਆਰਡਰ ਤਹਿਤ 18 ਭਾਰਤੀ ਤੇ 4 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬੈਨ ਕੀਤਾ ਗਿਆ ਹੈ।

ਇਨ੍ਹਾਂ ਯੂਟਿਊਬ ਚੈਨਲਾਂ ਦਾ ਇਸਤੇਮਾਲ ਵੱਖ-ਵੱਖ ਮੁੱਦਿਆਂ ‘ਤੇ ਫੇਕ ਨਿਊਜ਼ ਫੈਲਾਉਣ ਲਈ ਕੀਤਾ ਜਾ ਰਿਹਾ ਸੀ

LEAVE A REPLY

Please enter your comment!
Please enter your name here