ਪੈਨਸ਼ਨਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ 29 ਜੁਲਾਈ ਨੂੰ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਪੰਜਾਬ ਯੂਟੀ ਮੁਲਾਜਮ ਅਤੇ ਪੈਨਸ਼ਨਰ ਸਾਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਕ੍ਰਿਸ਼ਨ ਲਾਲ ਗਾਬਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਕੰਪਲੈਕਸ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਦੋਰਾਨ 29 ਜੁਲਾਈ 2022 ਨੂੰ ਪੈਨਸ਼ਨਰ ਯੂਨੀਅਨ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਕੀਤੇ ਜਾ ਰਹੇ ਅਰਥੀ ਫੂਕ ਮੁਹਾਜਰੇ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੋਕੇ ਕ੍ਰਿਸ਼ਨ ਚੰਦ ਜਾਗੋਵਾਲੀਆਂ, ਜਸਪਾਲ ਸਿੰਘ, ਕੇਐਲ ਗਾਬਾ ਪੈਨਸ਼ਨਰ ਯੂਨੀਅਨ, ਅਜੀਤ ਸਿੰਘ ਸੋਢੀ ਪੈਨਸ਼ਨਰ ਯੂਨੀਅਨ, ਰਾਮ ਪ੍ਰਸ਼ਾਦ ਪ੍ਰਧਾਨ ਕਲਾਸ ਫੋਰਥ ਯੂਨੀਅਨ, ਸੁਰਿੰਦਰਪਾਲ ਸ਼ਰਮਾ ਬਿਜਲੀ ਬੋਰਡ, ਸੁਖਵਿੰਦਰ ਭੁੱਲਰ ਜਨਰਲ ਸਕੱਤਰ ਫੈਡਰੇਸ਼ਨ ਯੂਨੀਅਨ, ਵਿਲਸਨ ਪ੍ਰਧਾਨ ਕਲਾਸ ਫੋਰਥ ਯੂਨੀਅਨ ਡੀਸੀ ਦਫਤਰ, ਮਹਿੰਦਰ ਸਿੰਘ ਧਾਲੀਵਾਲ, ਸਿਆਮ ਸਿੰਘ ਸਕੱਤਰ ਸ਼ਹਿਰੀ ਮੰਡਲ ਬਿਜਲੀ ਬੋਰਡ, ਓਮ ਪ੍ਰਕਾਸ਼, ਮਲਕੀਤ ਚੰਦ ਪਾਸੀ, ਮੰਗਲ, ਗੁਰਬੀਰ ਸਿੰਘ, ਸੁਰਜੀਤ ਸਿੰਘ, ਬਲਵੀਰ ਚੰਦ ਦਫਤਰ ਸਿਵਲ ਸਰਜਨ ਫਿਰੋਜਪੁਰ, ਜਗਲਾਤ ਵਿਭਾਗ ਜੀਰਾ ਤੋਂ  ਕੁਲਦੀਪ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਅਤੇ ਜਗਲਾਤ ਵਿਭਾਗ ਫਿਰੋਜ਼ਪੁਰ ਤੋਂ  ਜੀਤ ਸਿੰਘ ਅਤੇ ਰਾਜ ਸਿੰਘ, ਬਲਵੀਰ ਸਿੰਘ ਗੋਖੀਵਾਲ, ਆਈਟੀਆਈ ਪ੍ਰਧਾਨ ਬਲਵਿੰਦਰ ਸਿੰਘ, ਮੇਹਰ ਸਿੰਘ ਲੱਖੋ ਕੇ ਬਹਿਰਾਮ, ਨਹਿਰੀ ਵਿਭਾਗ ਤੋਂ ਸਮਰ ਬਹਾਦਰ, ਮਹੇਸ਼ ਕੁਮਾਰ, ਬਲਵੀਰ ਸਿੰਘ, ਗੁਰਸੇਵਕ ਸਿੰਘ, ਸਿੱਖਿਆ ਵਿਭਾਗ ਤੋਂ ਕੁਲਦੀਪ ਸਿੰਘ ਅਟਵਾਲ ਅਤੇ ਦਵਿੰਦਰ ਸਿੰਘ ਅਟਵਾਲ, ਫੂਡ ਸਪਲਾਈ ਵਿਭਾਗ ਤੋ ਰਾਕੇਸ਼ ਕੁਮਾਰ ਆਦਿ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਟਰਕਾਊ ਅਤੇ ਲਮਕਾਊ ਨੀਤੀਆਂ ਤੋਂ ਤੰਗ ਆ ਕੇ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੇ ਭਗਵੰਤ ਮਾਨ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਪਿਛਲੇ ਚਾਰ ਕੁ ਮਹੀਨਿਆਂ ਦੀ ਕਾਰਗੁਜ਼ਾਰੀ ਵੇਖ ਕੇ ਹੀ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦਾ ਸਾਰਾ ਉਤਸ਼ਾਹ ਮੱਠਾ ਪੈਂਦਾ ਜਾ ਰਿਹਾ ਹੈ ਅਤੇ ਪਿਛਲੇ ਬਜਟ ਇਜਲਾਸ ਦੌਰਾਨ ਮੁਲਾਜ਼ਮ ਵਰਗ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਕੇ ਭਗਵੰਤ ਮਾਨ ਸਰਕਾਰ ਨੇ ਇਸ ਵਰਗ ਨੂੰ ਮੁੜ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ।

Advertisements

ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੇ ਕੱਚੇ ਮੁਲਾਜ਼ਮ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਾਂਗਰਸ ਸਰਕਾਰ ਵਲੋਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਸਮੇਂ ਪੈਨਸ਼ਨਰ ਵਰਗ ਨਾਲ ਕੀਤੀ ਘੋਰ ਨਾਇਨਸਾਫ਼ੀ ਦੂਰ ਕਰਨ ਅਤੇ ਡੀਏ ਦੀਆਂ ਕਿਸ਼ਤਾਂ ਤੁਰੰਤ ਅਦਾ ਕਰਨ ਦੇ ਵਾਅਦੇ ਕੀਤੇ ਸਨ ਪਰ ਇਨ੍ਹਾਂ ਵਿਚੋਂ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ। ਨਵੇਂ ਨਿਯੁਕਤ ਮੁਲਾਜ਼ਮਾਂ ਨੂੰ ਤਿੰਨ ਸਾਲ ਸਿਰਫ ਮੁੱਢਲੀ ਤਨਖ਼ਾਹ ਦੇਣ ਵਾਲਾ ਬਾਦਲ ਸਰਕਾਰ ਦਾ ਕਾਲਾ ਫੁਰਮਾਨ ਵੀ ਉਸੇ ਤਰ੍ਹਾਂ ਕਾਇਮ ਹੈ। ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਸਮੇਤ ਕਈ ਸਹੂਲਤਾਂ ਖੋਹ ਲਈਆਂ ਗਈਆਂ ਹਨ, ਜੋ ਸਰਕਾਰ ਦੇ ਮੁਲਾਜ਼ਮ ਵਿਰੋਧੀ ਰੁਖ਼ ਨੂੰ ਸਾਬਿਤ ਕਰਨ ਲਈ ਕਾਫ਼ੀ ਹਨ।

 ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੀ ਪਿਛਲੇ ਦਿਨੀਂ ਲੁਧਿਆਣਾ ਵਿਖੇ ਹੋਈ ਮੀਟਿੰਗ ਦੌਰਾਨ ਉਲੀਕੇ ਐਕਸ਼ਨ ਪੋ੍ਗਰਾਮ ਅਨੁਸਾਰ 29 ਜੁਲਾਈ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ ‘ਤੇ ਰੋਸ ਰੈਲੀਆਂ ਕਰਨ ਤੋਂ ਬਾਅਦ 7 ਅਗਸਤ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਸੂਬਾਈ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ  ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਸੀ ਜਿਸ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਜ਼ ਅਤੇ ਮੁਲਾਜ਼ਮ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਖ਼ਿਲਾਫ਼ 29 ਜੁਲਾਈ ਨੂੰ ਸਾਢੇ 11 ਵਜੇ ਡੀਸੀ ਦਫ਼ਤਰ ਦੇ ਸਾਹਮਣੇ ਵਿਸ਼ਾਲ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਉਨ੍ਹਾਂ ਸਮੂਹ ਸਬ ਡਵੀਜ਼ਨ ਦੇ ਪੈਨਸ਼ਨਰਾਂ ਨੂੰ ਇਸ ਸਮੇਂ ਹਾਜ਼ਰ ਹੋਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here