ਗੁਰਦਾਸਪੁਰ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਗੁਰਦਾਸਪੁਰ ਦੇ ਬਟਾਲਾ ਵਿੱਚ ਪਿਤਾ ਦੇ ਨਾਲ ਸਕੂਟਰ ਤੇ ਜਾ ਰਹੇ 13 ਸਾਲ ਦੇ ਬੱਚੇ ਤੇ ਪਿੱਟਬੁੱਲ ਨੇ ਹਮਲਾ ਕਰ ਦਿੱਤਾ।
ਜਿਸਦੇ ਕਾਰਣ ਬੱਚਾ ਸਕੂਟੀ ਤੋਂ ਥੱਲੇ ਡਿੱਗ ਗਿਆ ਅਤੇ ਪਿੱਟਬੁੱਲ ਨੇ ਬੱਚੇ ਦਾ ਕੰਨ ਨੋਚ ਲਿਆ ਅਤੇ ਬੱਚਾ ਪੂਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ। ਜਿਸਦਾ ਇਲਾਜ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ।