ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ “ਵਿਸ਼ਵ ਸਤਨਪਾਨ ਹਫਤੇ” ਦੇ ਸੰਬੰਧ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): “ਮਾਂ ਦਾ ਦੁੱਧ ਪਿਲਾਉਣ ਲਈ ਕਦਮ ਵਧਾਓ, ਸਿੱਖਿਅਤ ਕਰੋ ਅਤੇ ਸਮਰਥਨ ਕਰੋ” ਥੀਮ ਤਹਿਤ ਅਤੇ ਸਿਵਲ ਸਰਜਨ ਡਾ.ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸਿਵਲ ਹਸਪਤਾਲ ਦੇ ਐਮ.ਸੀ.ਐਚ ਵਾਰਡ ਵਿਖੇ “ਵਿਸ਼ਵ ਸਤਨਪਾਨ ਹਫਤੇ” ਦੇ ਸੰਬੰਧ ਵਿੱਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਸੀਨੀਅਰ ਮੈਡੀਕਲ ਅਫਸਰ ਡਾ.ਸਵਾਤੀ ,ਡਾ.ਸੁਨੀਲ ਭਗਤ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸੀਫ, ਜ਼ਿਲ੍ਹਾ  ਬੀ.ਸੀ.ਸੀ ਕੋਆਡੀਨੇਟਰ ਅਮਨਦੀਪ ਸਿੰਘ, ਨਵਪ੍ਰੀਤ ਕੌਰ ਅਤੇ ਐਮ.ਸੀ.ਐਚ ਦਾ ਮੈਟਰਨ ਸਟਾਫ ਹਾਜ਼ਰ ਸੀ । ਵਿਸ਼ਵ ਸਤਨਪਾਨ ਹਫਤੇ ਦੀ ਰਸਮੀ ਸ਼ੁਰੂਆਤ ਕਰਦਿਆਂ ਹੋਇਆ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ ਨੇ ਕਿਹਾ ਕਿ  ਮਾਂ  ਦਾ  ਦੁੱਧ  ਬੱਚੇ  ਲਈ  ਸੰਪੂਰਨ  ਪੌਸ਼ਟਿਕ  ਖੁਰਾਕ  ਹੈ, ਜਿਸ  ਵਿਚ  ਸ਼ਰੀਰ  ਲਈ  ਲੋੜੀਂਦੇ ਸਾਰੇ  ਤੱਤ  ਮੌਜੂਦ ਹੁੰਦੇ  ਹਨ ।

Advertisements

 ਉਨ੍ਹਾਂ ਦੱਸਿਆ ਕਿ ਕਿਸੀ  ਵੀ  ਕਿਸਮ  ਦੀ  ਗੁੜਤੀ  ਬੱਚੇ  ਲਈ  ਹਾਨੀਕਾਰਕ  ਹੁੰਦੀ  ਹੈ । ਜਣੇਪੇ  ਤੋਂ  ਤੁਰੰਤ  ਬਾਅਦ  ਮਾਂ  ਦਾ ਦੁੱਧ  ਬੱਚੇ  ਨੂੰ  ਪਿਲਾਉਣਾ   ਯਕੀਨੀ  ਬਣਾਇਆ  ਜਾਣਾ  ਚਾਹੀਦਾ  ਹੈ ।   ਇਸ ਮੌਕੇ ਔਰਤ  ਰੋਗਾਂ  ਦੇ  ਮਾਹਿਰ ਡਾ.ਮੰਜਰੀ ਅਰੋੜਾ ਨੇ ਕਿਹਾ  ਕਿ  ਮਾਂ  ਦਾ  ਦੁੱਧ  ਬੱਚੇ  ਲਈ  ਕੁਦਰਤ  ਵਲੋਂ  ਬਖਸ਼ੀ  ਹੋਈ  ਨਿਆਮਤ  ਹੈ , ਜਿਸ  ਦਾ  ਕੋਈ  ਮੇਲ  ਨਹੀਂ  ਹੈ । ਉਨ੍ਹਾਂ ਕਿਹਾ  ਕਿ ਗਾਂ  ਮੱਝ  ਜਾਂ  ਡੱਬੇ  ਦਾ  ਦੁੱਧ  ਮਾਂ  ਦੇ  ਦੁੱਧ  ਦਾ ਮੁਕਾਬਲਾ  ਨਹੀਂ  ਕਰ  ਸਕਦੇ । ਜਣੇਪੇ  ਤੋਂ  ਤੁਰੰਤ  ਬਾਅਦ  ਬੱਚੇ  ਨੂੰ   ਮਾਂ  ਦਾ  ਪਹਿਲਾ  ਪੀਲਾ  ਗਾੜਾ  ਦੁੱਧ  ਬੱਚੇ  ਦੇ  ਸਰੀਰਕ  ਤੇ  ਮਾਨਸਿਕ  ਵਿਕਾਸ  ਲਈ ਬਹੁਤ  ਜਰੂਰੀ  ਹੈ । ਉਨ੍ਹਾਂ ਕਿਹਾ ਕਿ ਜਨਮ  ਸਮੇ  ਘੱਟ  ਭਾਰ  ਵਾਲੇ  ਬੱਚੇ  ਅਤੇ  ਸਮੇ ਤੋਂ  ਪਹਿਲਾਂ  ਪੈਦਾ ਹੋਏ ਬੱਚਿਆਂ  ਲਈ  ਮਾਂ  ਦਾ ਦੁੱਧ  ਅਤੀ  ਉੱਤਮ  ਹੁੰਦਾ  ਹੈ ।    ਇਸ ਮੌਕੇ ਬੱਚਿਆਂ  ਦੇ  ਮਾਹਿਰ  ਡਾ  ਸੁਪ੍ਰੀਤ ਕੌਰ ਨੇ  ਦੱਸਿਆ  ਕਿ  ਮਾਂ  ਦਾ  ਦੁੱਧ  ਬੱਚਿਆਂ  ਨੂੰ ਨਿਮੋਨੀਆ, ਦਸਤ, ਅਸਥਮਾ ਅਤੇ  ਛਾਤੀ  ਦੀ  ਇਨਫੈਕਸ਼ਨ ਵਰਗੀਆਂ  ਬਹੁਤ  ਸਾਰੀਆਂ  ਬਿਮਾਰੀਆਂ  ਤੋਂ  ਬਚਾਉੰਦਾ  ਹੈ।

ਉਨ੍ਹਾਂ ਦੱਸਿਆ ਕਿ ਆਪਣੇ  ਬਾਲਾਂ  ਨੂੰ ਦੁੱਧ  ਪਿਲਾਉਣ  ਵਾਲੀਆਂ ਮਾਵਾਂ  ਛਾਤੀ,  ਬੱਚੇਦਾਨੀ  ਅਤੇ  ਅੰਡੇਦਾਨੀ  ਦੇ  ਕੈਂਸਰ  ਤੋਂ  ਸੁਰੱਖਿਅਤ  ਰਹਿੰਦੀਆਂ  ਹਨ  ਅਤੇ  ਗਰਭ  ਧਾਰਨ  ਵੀ  ਤੋਂ  ਵੀ  ਲੰਮਾ  ਸਮਾਂ ਬਚਾਅ  ਰਹਿੰਦਾ  ਹੈ । ਬੱਚਿਆਂ  ਨੂੰ  ਛੇ  ਮਹੀਨੇ  ਤਕ ਸਿਰਫ  ਤੇ ਸਿਰਫ  ਮਾਂ  ਦਾ  ਹੀ ਦੁੱਧ  ਦਿੱਤਾ  ਜਾਣਾ  ਜਰੂਰੀ  ਹੈ । ਬੱਚਿਆਂ ਨੂੰ ਛੇ  ਮਹੀਨੇ ਤੋ  ਬਾਅਦ  ਹੀ ਓਪਰੀ  ਖੁਰਾਕ  ਸ਼ੁਰੂ  ਕਰਨੀ  ਚਾਹੀਦੀ  ਹੈ । ਉਨ੍ਹਾਂ ਕਿਹਾ ਕਿ ਬੋਤਲ  ਨਾਲ  ਬੱਚੇ  ਨੂੰ ਦੁੱਧ  ਪਿਲਾਉਣ  ਨਾਲ ਇਨਫੈਕਸ਼ਨ  ਦਾ  ਖਤਰਾ  ਹੁੰਦਾ । ਇਸ ਮੌਕੇ ਡਿਪਟੀ  ਮਾਸ  ਮੀਡੀਆ  ਅਫਸਰ ਤ੍ਰਿਪਤਾ  ਦੇਵੀ  ਨੇ   ਡਬਲਯੂ  ਐਚ  ਓ  ਵਲੋਂ  ਕੀਤੇ  ਸਰਵੇ  ਦਾ ਹਵਾਲਾ ਦਿੰਦੇ  ਹੋਏ  ਦੱਸਿਆ  ਕਿ  ਜਨਮ  ਤੋਂ  ਇਕ  ਘੰਟੇ  ਦੇ  ਅੰਦਰ  ਦੁੱਧ  ਪਿਲਾਉਣ  ਵਾਲੀਆਂ  ਮਾਵਾਂ  ਦੀ  ਪ੍ਰਤੀਸ਼ਤ  ਅਜੇ  ਵੀ  60% ਹੈ  ਜੋ  ਕਿ  ਵਿਚਾਰਨਯੋਗ  ਗੱਲ  ਹੈ ।

 ਇਸ  ਪ੍ਰੋਗਰਾਮ  ਦਾ  ਮੰਚ  ਸੰਚਾਲਨ  ਕਰਦਿਆਂ  ਡਿਪਟੀ  ਮਾਸ  ਮੀਡੀਆ  ਅਫਸਰ  ਰਮਨਦੀਪ  ਕੌਰ  ਨੇ  ਦੱਸਿਆ ਕਿ  ਗਰਭਵਤੀ  ਔਰਤਾਂ  ਨੂੰ ਜਣੇਪੇ  ਤੋਂ ਪਹਿਲਾਂ  ਗਰਭਕਾਲ  ਦੌਰਾਨ  ਹੀ  ਸਿੱਖਿਅਤ  ਕੀਤਾ  ਜਾਣਾ ਚਾਹੀਦਾ  ਹੈ । ਵਿਸ਼ਵ ਸਤਨਪਾਨ ਹਫਤੇ ਸੰਬੰਧੀ ਸਿਹਤ ਅਧਿਕਾਰੀਆਂ ਵਲੋਂ ਜਾਗਰੂਕਤਾ ਸਮੱਗਰੀ ਜਾਰੀ ਕੀਤੀ ਗਈ ਅਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਤਨਪਾਨ (Breastfeeding) ਦੀ ਮੱਹਤਤਾ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ ।

LEAVE A REPLY

Please enter your comment!
Please enter your name here