ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੇਸ਼ ਹੋ ਰਿਹਾ ਹੈ ਮਜ਼ਬੂਤ: ਰਾਜੇਸ਼ ਮੰਨਣ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਭਾਜਪਾ ਐਨਜੀਓ ਸੈੱਲ ਦੇ ਸੂਬਾ ਸੰਯੁਕਤ ਸਕੱਤਰ ਰਾਜੇਸ਼ ਮੰਨਣ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿਕਾਸ ਦੀ ਰਾਹ ਤੇ ਅੱਗੇ ਵੱਧ ਰਿਹਾ ਹੈ। ਦੁਨੀਆਂ ਭਰ ਵਿੱਚ ਭਾਰਤ ਦੀ ਇੱਕ ਮਜ਼ਬੂਤ ​​ਪਛਾਣ ਬਣੀ ਹੈ।ਅੱਜ ਦੇਸ਼ ਭਰ ਵਿੱਚ ਭਾਜਪਾ ਦੀਆ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ‘ਚ ਭਾਰਤ ਦੁਨੀਆ ਦਾ ਇਕ ਮਜ਼ਬੂਤ ​​ਦੇਸ਼ ਬਣ ਗਿਆ ਹੈ।ਮੰਨਣ ਨੇ ਕਿਹਾ ਕਿ ਜਾਗੀਰਦਾਰ ਮਾਨਸਿਕਤਾ ਵਾਲੇ ਲੋਕਾਂ ਨੂੰ ਗਰੀਬਾਂ,ਕਮਜ਼ੋਰ ਵਰਗਾਂ ਅਤੇ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮ ਹਜ਼ਮ ਨਹੀਂ ਹੋ ਰਹੇ ਹਨ, ਅਣਥੱਕ ਤਰੱਕੀ ਕਰ ਰਹੇ ਹਨ।

Advertisements

ਮੋਦੀ ਸਰਕਾਰ ਨੇ ਦੇਸ਼ ਦੇ ਵਿਕਾਸ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮ ਹਜ਼ਮ ਨਹੀਂ ਹੋ ਰਹੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂਦੀ ਸਰਕਾਰ ਸਰਵਸ਼੍ਰੇਸ਼ਠ ਭਾਰਤ ਬਣਾਉਣ ਦੇ ਜਨੂਨ ਅਤੇ ਜਜਬੇ ਦੇ ਨਾਲ ਬਿਨਾ ਰੁਕੇ,ਬਿਨਾ ਥੱਕੇ ਅੱਗੇ ਵੱਧ ਰਹੀ ਹੈ।ਮੋਦੀ ਸਰਕਾਰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਦੇਸ਼ ਦੇ ਵਿਕਾਸ਼ ਅਤੇ ਗਰੀਬਾਂ ਦੀ ਦੀ ਮਜਬੂਤ ਨੀਂਹ ਰੱਖ ਦਿੱਤੀ ਹੈ।ਭਾਰਤ ਖੇਤੀਬਾੜੀ ਉਤਪਾਦਨ,ਸਿੱਖਿਆ,ਰੁਜ਼ਗਾਰ ਦੇ ਲਈ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਕੇਂਦਰ ਬਣ ਗਿਆ ਹੈ।

ਕਈ ਸਕੀਮਾਂ ਰਾਹੀਂ ਲੋਕਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਮਜ਼ਬੂਤ ​​ਕੀਤਾ ਜਾ ਰਿਹਾ ਹੈ।ਮੰਨਣ ਨੇ ਕਿਹਾ ਕਿ ਭਾਜਪਾ ਕੋਈ ਪਾਰਟੀ ਨਹੀਂ ਹੈ,ਇਹ ਇੱਕ ਵਿਚਾਰਧਾਰਾ ਹੈ,ਜਿਸ ਨਾਲ ਸਮਾਜ ਦੇ ਹਰ ਵਰਗ ਦੇ ਲੋਕ ਜੁੜ ਰਹੇ ਹਨ ਅਤੇ ਦੇਸ਼ ਨੂੰ ਮਜ਼ਬੂਤ ​​ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਸਿਰਫ ਭਾਜਪਾ ਚ ਹੀ ਆਪਣਾ ਭਵਿੱਖ ਸੁਰੱਖਿਅਤ ਨਾਜਰ ਆ ਰਿਹਾ ਹੈ।ਰਾਜੇਸ਼ ਮੰਨਣ ਨੇ ਕਿਹਾ ਕਿ ਪਿਛਲੀਆਂ ਕੇਂਦਰ ਸਰਕਾਰਾਂ ਦੌਰਾਨ ਦੇਸ਼ ਚ ਜੇਕਰ ਕੋਈ ਜਵਾਨ ਸਰਹੱਦ ਤੇ ਤੇ ਸ਼ਹਿਦ ਹੋ ਜਾਂਦਾ ਸੀ, ਤਾਂ ਉਸ ਨੂੰ ਇੰਨਾ ਮਾਣ-ਸਨਮਾਨ ਨਹੀਂ ਮਿਲਦਾ ਸੀ, ਜਦੋਂ ਤੋਂ ਕੇਂਦਰ ‘ਚ ਭਾਜਪਾ ਦੀ ਸਰਕਾਰ ਆਈ ਹੈ, ਪੂਰਾ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ।ਬਲੀਦਾਨੀ ਦੇਸ਼ ਦੀ ਵਿਰਾਸਤ ਹੁੰਦੇ ਹਨ।ਉਨ੍ਹਾਂ ਅੱਗੇ ਸਿਰ ਝੁਕਾਉਣਾ ਸਾਡਾ ਫਰਜ਼ ਹੈ।ਕਾਂਗਰਸ ਦੇ ਰਾਜ ਦੌਰਾਨ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸਨ ਕਿ ਬਲੀਦਾਨੀਆਂ ਦੇ ਲਈ ਇਹ ਕਰਾਂਗੇ, ਉਹ ਕਰਾਂਗੇ ਪਰ ਕੀਤਾ ਕੁਝ ਨਹੀਂ।

LEAVE A REPLY

Please enter your comment!
Please enter your name here