ਐਨਸੀਸੀ ਤਿੰਨ ਪੰਜਾਬ ਏਅਰ ਸਕੁਐਡਰਨ ਦਾ ਸਾਲਾਨਾ ਕੈਂਪ ਸ਼ੁਰੂ

ਪਟਿਆਲਾ, (ਦ ਸਟੈਲਰ ਨਿਊਜ਼)। ਐਨ.ਸੀ.ਸੀ. ਤਿੰਨ ਪੰਜਾਬ ਏਅਰ ਸਕੁਐਡਰਨ ਵੱਲੋਂ ਐਵੀਏਸ਼ਨ ਕਲੱਬ ਪਟਿਆਲਾ ਵਿਖੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਦੇਖ ਰੇਖ ‘ਚ ਸਾਲਾਨਾ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ‘ਚ ਜ਼ਿਲ੍ਹੇ ਦੇ 9 ਕਾਲਜਾਂ ਦੇ 150 ਕੈਡਿਟ 9 ਅਗਸਤ ਤੱਕ ਟ੍ਰੇਨਿੰਗ ਪ੍ਰਾਪਤ ਕਰਨਗੇ।

Advertisements

ਸਵਾਗਤੀ ਸਮਾਰੋਹ ਮੌਕੇ ਕੈਂਪ ਕਮਾਂਡੈਂਟ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਕੈਡਿਟਾਂ ਨੂੰ ਸੰਬੋਧਿਤ ਕਰਦਿਆਂ ਕੈਂਪ ਦੇ ਮਹੱਤਵ ਬਾਰੇ ਅਤੇ ਇਸ ਕੈਂਪ ਦੌਰਾਨ ਹੋਣ ਵਾਲੀਆ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਕੈਡਿਟਾਂ ਨੂੰ ਪ੍ਰੀ ਵਾਯੂ ਸੈਨਾ ਕੈਂਪ ਜੋ ਕਿ ਐਨ.ਸੀ.ਸੀ. ਅਕੈਡਮੀ ਮਲੋਟ ‘ਚ 20 ਅਗਸਤ ਤੋਂ ਲੱਗਣਾ ਹੈ ਲਈ ਤਿਆਰ ਕਰਨਾ ਤੇ ਆਪਸ ‘ਚ ਮਿਲ ਜੁੱਲ ਕੇ ਰਹਿਣਾ ਅਤੇ ਇਕ ਸਿਪਾਹੀ ਦੇ ਤੌਰ ਤਰੀਕੇ ਸਿਖਾਉਣਾ ਹੈ।

ਉਨ੍ਹਾਂ ਕੈਂਪ ‘ਚ ਭਾਗ ਲੈ ਰਹੇ ਕੈਡਿਟਾਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਟ੍ਰੇਨਿੰਗ ਦਾ ਇਕ ਹਫ਼ਤਾ ਕੈਡਿਟਾਂ ‘ਚ ਨਵਾਂ ਉਤਸ਼ਾਹ ਲੈ ਕੇ ਆਏਗਾ ਅਤੇ ਜ਼ਿੰਦਗੀ ‘ਚ ਅਨੁਸ਼ਾਸਨ ਪੈਦਾ ਕਰਨ ‘ਚ ਸਹਾਈ ਹੋਵੇਗਾ। ਇਸ ਮੌਕੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਵੱਲੋਂ ਕੈਡਿਟਾਂ ਨੂੰ ਮਾਇਕਰੋਲਾਈਟ ਫਲਾਇੰਗ ਕਰਵਾਈ ਗਈ ਅਤੇ ਉਸਦੇ ਹਰ ਭਾਗ ਦੀ ਜਾਣਕਾਰੀ ਤੇ ਵਰਤੋਂ ਦੇ ਤਰੀਕੇ ਬਾਰੇ ਦੱਸਿਆ ਗਿਆ। ਕੈਂਪ ‘ਚ ਸਿਖਲਾਈ ਪ੍ਰਬੰਧ ਡਿਪਟੀ ਕੈਂਪ ਕਮਾਂਡੈਂਟ ਐਮ.ਐਸ ਚਾਹਲ ਦੀ ਨਿਗਰਾਨੀ ਹੇਠ ਪੀ.ਆਈ ਸਟਾਫ਼ ਤੇ ਸਿਵਲ ਸਟਾਫ਼ ਵੱਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ।

LEAVE A REPLY

Please enter your comment!
Please enter your name here