ਡੇਰਾ ਬਾਬਾ ਨਾਨਕ ਦੀ ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਦੇ ਜਵਾਨਾਂ ਨੇ ਦੋ ਪਾਕਿਸਤਾਨੀ ਨਾਗਰਿਕ ਕੀਤੇ ਕਾਬੂ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਡੇਰਾ ਬਾਬਾ ਨਾਨਕ ਪੋਸਟ ਨੇੜੇ ਸਵੇਰੇ 11 ਵਜੇ ਦੇ ਕਰੀਬ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੀ 10 ਬਟਾਲੀਅਨ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਸੀਮਾ ਵਿੱਚ ਦਾਖ਼ਲ ਹੋਣ ਤੇ ਗ੍ਰਿਫਤਾਰ ਕੀਤਾ । ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਦੋਵਾਂ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋ ਬਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।

Advertisements

ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੀ ਪਹਿਚਾਣ ਕਿਸ਼ਨ ਮਸੀਹ ਪੁੱਤਰ ਸਾਲਿਮ ਮਸੀਹ ਵਾਸੀ ਪਿੰਡ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਅਤੇ ਰਬੀਜ਼ ਮਸੀਹ ਪੁੱਤਰ ਸਾਜਿਦ ਮਸੀਹ ਵਾਸੀ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਪਕਿਸਤਾਨ ਵਜੋਂ ਹੋਈ ਹੈ । ਬੀਐਸਐਫ ਦੇ ਜਵਾਨਾਂ ਵੱਲੋਂ ਇਨ੍ਹਾਂ ਵਿਅਕਤੀਆਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਇਨ੍ਹਾਂ ਦੀ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਪਾਕਿਸਤਾਨੀ ਕਰੰਸੀ ਦੇ 500 ਰੁਪਏ ਦੋ ਸ਼ਨਾਖਤੀ ਕਾਰਡ ਤੰਬਾਕੂ ਦਾ ਇੱਕ ਪੈਕੇਟ ਅਤੇ ਦੋ ਮੋਬਾਇਲ ਫੋਨ ਵੀ ਮਿਲੇ ਹਨ।

LEAVE A REPLY

Please enter your comment!
Please enter your name here