Sunday, October 25, 2026
Home Punjab ਜ਼ਿਲ੍ਹਾ ਮੈਜਿਸਟ੍ਰੇਟ ਨੇ ਜਨਤਕ ਥਾਵਾਂ ਤੇ ਰਾਜਨੀਤਿਕ ਨਾਲ ਸਬੰਧਿਤ ਇਸ਼ਤਿਹਾਰ ਲਗਾਉਣ ਅਤੇ...

ਜ਼ਿਲ੍ਹਾ ਮੈਜਿਸਟ੍ਰੇਟ ਨੇ ਜਨਤਕ ਥਾਵਾਂ ਤੇ ਰਾਜਨੀਤਿਕ ਨਾਲ ਸਬੰਧਿਤ ਇਸ਼ਤਿਹਾਰ ਲਗਾਉਣ ਅਤੇ ਲਿਖਵਾਉਣ ਤੇ ਲਗਾਈ ਪਾਬੰਦੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ ਦਿਆਲਨ ਆਈ.ਏ.ਐੱਸ ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਮੂਹ ਆਮ ਖਾਸ ਰਾਜਨੀਤਿਕ ਪਾਰਟੀਆਂ ਨੂੰ ਬਿਨਾਂ ਕਿਸੇ ਮਨਜ਼ੂਰੀ ਤੇ ਸਰਕਾਰੀ ਗੈਰ ਸਰਕਾਰੀ ਇਮਾਰਤਾਂ, ਜਨਤਕ ਥਾਵਾਂ ਤੇ ਰਾਜਨੀਤੀ ਨਾਲ ਸਬੰਧਿਤ ਇਸ਼ਤਿਹਾਰ ਲਗਵਾਉਣ/ਲਿਖਵਾਉਣ ਤੇ ਪਾਬੰਦੀ ਲਗਾਈ ਹੈ।

Advertisements

ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਆਦੇਸ਼ ਦਿੱਤੇ ਹਨ ਕਿ ਬਿਨਾਂ ਕਿਸੇ ਮਨਜ਼ੂਰੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ ਜਨਤਕ ਥਾਵਾਂ ਤੇ ਰਾਜਨੀਤੀ ਨਾਲ ਸਬੰਧਿਤ ਇਸ਼ਤਿਹਾਰ ਨਾ ਲਗਾਏ ਜਾਣ।      

LEAVE A REPLY

Please enter your comment!
Please enter your name here