ਜੰਮੂ-ਕਸ਼ਮੀਰ ਵਿੱਚ ਆਈਟੀਬੀਪੀ ਦੀ ਬੱਸ ਪਲਟੀ, 7 ਦੇ ਕਰੀਬ ਜਵਾਨ ਸ਼ਹੀਦ, 33 ਦੇ ਕਰੀਬ ਜ਼ਖਮੀ

ਸ਼੍ਰੀਨਗਰ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਫਰਿਸਲਾਨ ‘ਚ ਮੰਗਲਵਾਰ ਨੂੰ ਆਈਟੀਬੀਪੀ ਦੀ ਇਕ ਗੱਡੀ ਪਲਟਣ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਹਾਦਸੇ ‘ਚ ਆਈਟੀਬੀਪੀ ਦੇ ਕਈ ਜਵਾਨਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ ਅਤੇ ਇਹ ਜਵਾਨ ਅਮਰਨਾਥ ਯਾਤਰਾ ਲਈ ਇਲਾਕੇ ਵਿੱਚ ਤਾਇਨਾਤ ਸਨ। ਯਾਤਰਾ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੂੰ ਤਬਦੀਲ ਕੀਤਾ ਜਾ ਰਿਹਾ ਸੀ। ਆਈਟੀਬੀਪੀ ਦੇ 6 ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 10 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

Advertisements

ਆਈਟੀਬੀਪੀ ਕਮਾਂਡੋਜ਼ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਹੈ ਤਾਂ ਜੋ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾ ਸਕੇ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 33 ਆਈਟੀਬੀਪੀ ਦੇ ਜਵਾਨਾਂ ਅਤੇ ਦੋ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਚੰਦਨਵਾੜੀ ਅਤੇ ਪਹਿਲਗਾਮ ਵਿਚਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ‘ਚ ਹੋਰ ਜਵਾਨ ਵੀ ਜ਼ਖਮੀ ਹੋਏ ਹਨ। ਬੱਸ ਚੰਦਨਵਾੜੀ ਤੋਂ ਪਹਿਲਗਾਮ ਪੁਲਿਸ ਕੰਟਰੋਲ ਰੂਮ ਵੱਲ ਆ ਰਹੀ ਸੀ। ਜ਼ਿਕਰਯੋਗ ਹੈ ਕਿ ਊਧਮਪੁਰ ਜ਼ਿਲੇ ‘ਚ ਪਿਛਲੇ ਹਫਤੇ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਖੱਡ ‘ਚ ਡਿੱਗ ਗਈ ਸੀ, ਜਿਸ ਨਾਲ 18 ਲੋਕ ਜ਼ਖਮੀ ਹੋ ਗਏ ਸਨ। ਜ਼ਿਆਦਾਤਰ ਯਾਤਰੀ ਵਿਦਿਆਰਥੀ ਸਨ। ਇਹ ਮਿੰਨੀ ਬੱਸ ਬਰਮੀਨ ਤੋਂ ਊਧਮਪੁਰ ਵੱਲ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹ ਗਿਆ ਅਤੇ ਬੱਸ ਪਿੰਡ ਘੋੜੀ ਨੇੜੇ ਖੱਡ ਵਿੱਚ ਜਾ ਡਿੱਗੀ।

LEAVE A REPLY

Please enter your comment!
Please enter your name here