ਜੈਮਸ ਕੈਂਬਰਿਜ਼ ਸਕੂਲ ਵਿੱਚ ਅਸ਼ੋਕਾ ਯੂਨੀਵਰਸਿਟੀ ਦੁਆਰਾ ਉੱਚ ਸਿੱਖਿਆ ਲਈ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਵਿੱਚ ਅਸ਼ੋਕਾ ਯੂਨੀਵਰਸਿਟੀ ਦੇ ਪ੍ਰਤੀਨਿਧ ਪਾਰਥ ਜੀ ਦੁਆਰਾ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੇ ਵਿੱਚ ਜਮਾਤ ਅੱਠਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਉੱਚ-ਸਿੱਖਿਆ ਦੇ ਨਵੇਂ ਮਾਪਦੰਡਾਂ ਤੇ ਅਧਾਰਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਹੋਏ ਪਾਰਥ ਜੀ ਨੇ ਬੱਚਿਆਂ ਨੂੰ ਸਮਝਾਇਆ ਕਿ ਉਹਨਾਂ ਦੀ ਸੰਸਥਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੇ ਲਈ ਸਦਾ ਹੀ ਯਤਨਸ਼ੀਲ ਹੈ।ਉਹਨਾਂ ਨੇ ਅਸ਼ੋਕਾ ਯੂਨੀਵਰਸਿਟੀ ਦੁਆਰਾ ਸੰਚਾਲਿਤ ਪ੍ਰੋਗਰਾਮਾਂ ਦਾ ਵਿਸਤਾਰ ਨਾਲ ਵਰਨਣ ਕੀਤਾ ਅਤੇ ‘ਗ੍ਰੈਜੂਏਟ ਪ੍ਰੋਗਰਾਮ ਅਲਿਜੀਵਿਲਟੀ’ ਦੇ ਬਾਰੇ ਵਿੱਚ ਵਿਸਤਾਰ ਸਹਿਤ ਜਾਣਕਾਰੀ ਦਿੱਤੀ।ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਜਮਾਤ 12ਵੀਂ ਤੋਂ ਬਾਅਦ ਦਾਖਲ ਹੋਣ ਦੇ ਕਾਬਲ ਹੋ ਸਕਦੇ ਹਨ।

Advertisements

ਪਾਰਥ ਜੀ ਨੇ ਇੱਕ ਹੋਰ ਪ੍ਰੋਗਰਾਮ ‘ਯੰਗ ਸਕਾਲਰ ਪ੍ਰੋਗਰਾਮ’ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇੱਕ ਸਪਤਾਹਕ ਪ੍ਰੋਗਰਾਮ ਹੈ।ਜਿਸ ਦੇ ਲਈ ਘੱਟ ਤੋਂ ਘੱਟ ਯੋਗਤਾ ਨੌਂਵੀਂ ਤੋਂ ਬਾਰਵੀਂ ਜਮਾਤ ਤੱਕ ਹੈ।ਇਹ ਪ੍ਰੋਗਰਾਮ ਸੰਸਥਾ ਦੇ ਕੈਂਪਸ ਦੇ ਵਿੱਚ ਹੀ ਕਰਵਾਇਆ ਜਾਵੇਗਾ।ਰੌਚਕ ਜਾਣਕਾਰੀ ਦਿੰਦੇ ਹੋਏ ਪਾਰਥ ਨੇ ਦੱਸਿਆ ਕਿ ‘ਲੋਹਡਾ ਜੀਨੀਅਸ ਪ੍ਰੋਗਰਾਮ’ ਜੋ ਕਿ ਜਮਾਤ ਅੱਠਵੀਂ ਤੋਂ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਹੈ ।ਇਹ ਪ੍ਰੋਗਰਾਮ ਇੱਕ ਮਹੀਨੇ ਦਾ ਹੈ ਜਿਸ ਦੇ ਵਿੱਚ ਵਿਸ਼ਵ ਪ੍ਰਸਿੱਧ ਸਿੱਖਿਆ ਮਾਹਰ ਵਿਦਿਆਰਥੀਆਂ ਨੂੰ ਸਿਖਾਓਣਗੇ।ਇਹ ਪ੍ਰੋਗਰਾਮ ਬਿਲਕੁੱਲ ਮੁਫ਼ਤ ਹੈ।ਇਸ ਦੌਰਾਨ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋਣ ਵਾਲੇ ਇਸ ਕਾਰਜਕ੍ਰਮ ਦੇ ਵਿੱਚ ਵਿਦਿਆਰਥੀਆਂ ਦੇ ਰਹਿਣ-ਸਹਿਣ,ਖਾਣ-ਪੀਣ ਅਤੇ ਆਉਣ ਜਾਣ ਦੇ ਸੰਬੰਧੀ ਸਾਰਾ ਖਰਚਾ ਸੰਸਥਾ ਹੀ ਕਰੇਗੀ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਕਿਹਾ ਕਿ ਅਸ਼ੋਕਾ ਯੂਨੀਵਰਸਿਟੀ ਦੇ ਸਾਰੇ ਪ੍ਰੋਗਰਾਮ ਹੀ ਬੱਚਿਆਂ ਦੇ ਲਈ ਸਿੱਖਣ ਦੇ ਨਵੇਂ ਦਰਵਾਜ਼ੇ ਖੋਲ੍ਹਣਗੇ। ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਵਾਸਲ ਜੀ ਅਤੇ ਸੀ.ਈ.ਓ ਰਾਘਵ ਵਾਸਲ ਜੀ ਨੇ ਦੱਸਿਆ ਕਿ ਸਾਡੇ ਦੁਆਰਾ ਸੰਚਾਲਿਤ ਸੰਸਥਾ ਦੇ ਸਾਰੇ ਸਕੂਲ ਹੀ ਬੱਚਿਆਂ ਦੇ ਚੰਗੇ ਵਿਕਾਸ ਦੇ ਲਈ ਵਚਨਬੱਧ ਹਨ।ਇਸ ਮੌਕੇ ਸਕੂਲ ਦੇ ਚੇਅਰਮੈਨ ਸੰਜੀਵ ਵਾਸਲ ਜੀ ਨੇ ਕਿਹਾ ਕਿ ਸਾਡੀ ਸੰਸਥਾ ਦੇ ਵਿਦਿਆਰਥੀ ਦੇਸ਼-ਵਿਦੇਸ਼ ਦੇ ਵਿੱਚ ਆਪਣੇ ਮਾਪਿਆਂ ਅਤੇ ਆਪਣੇ ਖੇਤਰ ਦਾ ਨਾਂ ਉੱਚਾ ਕਰ ਰਹੇ ਹਨ।

LEAVE A REPLY

Please enter your comment!
Please enter your name here