ਮਣੀਪੁਰ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਾ ਬੀਐਸਐਫ਼ ਜਵਾਨ ਹੋਇਆ ਸ਼ਹੀਦ

ਇੰਫ਼ਾਲ (ਦ ਸਟੈਲਰ ਨਿਊਜ਼)। ਮਣੀਪੁਰ ਵਿੱਚ ਕਾਕਚਿੰਗ ਜ਼ਿਲ੍ਹੇ ਦੇ ਸੇਰੌ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਬੀਐਸਐਫ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਆਸਾਮ ਰਾਈਫਲਜ਼ ਦੇ ਦੌਰਾਨ ਦੋ ਜਵਾਨ ਜ਼ਖਮੀ ਹੋ ਗਏ। ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਇੰਫ਼ਾਲ ਵਿੱਚ ਆਸਾਮ ਰਾਈਫਲਜ਼ ਦੇ ਹੈੱਡਕੁਆਰਟਰ ਤੋਂ ਇੱਕ ਫ਼ੌਜੀ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਗਿਆ।

Advertisements

ਆਸਾਮ ਰਾਈਫਲਜ਼, ਬੀਐਸਐਫ ਮਣੀਪੁਰ ਤੇ ਪੁਲਿਸ ਵਲੋਂ ਸੁਗਨੂ ਤੇ ਸੇਰੌ ਵਿੱਚਚ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 5 ਅਤੇ 6 ਜੂਨ ਦੀ ਰਾਤ ਦੌਰਾਨ ਸੁਰੱਖਿਆ ਬਲਾਂ ਅਤੇ ਬਾਗੀਆਂ ਦੇ ਸਮੂਹਾਂ ਵਿਚਕਾਰ ਗੋਲੀਬਾਰੀ ਹੁੰਦੀ ਰਹੀ। ਇਸ ਗੋਲੀਬਾਰੀ ਦੌਰਾਨ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੋ ਜਵਾਨ ਜ਼ਖ਼ਮੀ ਹੋ ਗਏ। ਉਸਨੂੰ ਜਹਾਜ਼ ਰਾਹੀਂ ਮੰਤਰਪੁਖਰੀ ਲਿਜਾਇਆ ਗਿਆ। ਸਰਚ ਆਪਰੇਸ਼ਨ ਜ਼ਾਰੀ ਹੈ।

LEAVE A REPLY

Please enter your comment!
Please enter your name here