700 ਕਰੋੜ ਦੀ ਹੈਰੋਇਨ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਦੀ 1.34 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅੰਮ੍ਰਿਤਪਾਲ ਸਿੰਘ ਦੀ 1.34 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਦੱਸ ਦਈਏ ਕਿ ਇਹ ਮਾਮਲਾ 2022 ਨੂੰ ਭਾਰਤੀ ਕਸਟਮ ਦੁਆਰਾ ਕਰੀਬ 700 ਕਰੋੜ ਰੁਪਏ ਦੀ 102.784 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ ਹੈ। ਅਫ਼ਗਾਨਿਸਤਾਨ ਤੋਂ ਆ ਰਿਹਾ ਨਸ਼ਾ 22 ਅਪ੍ਰੈਲ,2022 ਨੂੰ ਅਟਾਰੀ, ਅੰਮ੍ਰਿਤਸਰ ਵਿੱਚ ਏਕੀਕ੍ਰਿਤ ਚੈੱਕ ਪੋਸਟ ਰਾਹੀਂ ਭਾਰਤ ਵਿੱਚ ਆਇਆ। ਗੈਰ-ਕਾਨੂੰਨੀ ਹੈਰੋਇਨ ਨੂੰ ਮੁਲੱਠੀ ਦੀਆਂ ਜੜ੍ਹਾਂ ਦੀ ਇੱਕ ਖੇਪ ਵਿੱਚ ਚਲਾਕੀ ਨਾਲ ਛੁਪਾਇਆ ਗਿਆ ਸੀ।

Advertisements

LEAVE A REPLY

Please enter your comment!
Please enter your name here