ਹਿਮਾਚਲ ਪ੍ਰਦੇਸ਼ ਵਿੱਚ ਫਾਰੇਕਸ ਟਰੇਡਿੰਗ ਦੇ ਨਾਂ ਤੇ 210 ਕਰੋੜ ਦੀ ਧੋਖਾਧੜੀ, 2 ਗ੍ਰਿਫਤਾਰ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਨਿਵੇਸ਼ ਦੇ ਨਾਂ ਤੇ 2500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਫਾਰੇਕਸ ਟਰੇਡਿੰਗ ਦੇ ਨਾਂ ਤੇ ਲੋਕਾਂ ਤੋਂ ਪੈਸੇ ਲਏ ਅਤੇ ਉਹਨਾਂ ਨੂੰ ਜ਼ਿਆਦਾ ਰਿਟਰਨ ਦੇ ਸੁਪਨੇ ਵੀ ਦਿਖਾਏ ਅਤੇ ਲੋਕਾਂ ਨਾਲ 210 ਕਰੋੜ ਦੀ ਧੋਖਾਧੜੀ ਕੀਤੀ ਗਈ ਹੈ। ਪੁਲਿਸ ਟੀਮ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆ ਦੋ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

Advertisements

ਜਾਣਕਾਰੀ ਦਿੰਦਿਆ ਐਸਪੀ ਸੌਮਿਆਂ ਸੰਬਾਸ਼ਿਵਨ ਨੇ ਦੱਸਿਆ ਕਿ ਇੱਕ ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ, ਜੋ ਭਾਰਤ ਛੱਡ ਕੇ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ। ਚੰਡੀਗੜ੍ਹ ਤੋਂ ਇਲਾਵਾ ਇਹ ਨੈੱਟਵਰਕ ਦੇਸ਼ ਦੇ ਪੰਜ ਰਾਜਾਂ ਵਿੱਚ ਫੈਲਿਆ ਹੋਇਆ ਸੀ, ਇਸ ਕੰਪਨੀ ਦਾ ਨੈੱਟਵਰਕ ਹਿਮਾਚਲ, ਪੰਜਾਬ, ਗੋਆ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਸੀ। ਜਿਸ ਵਿੱਚ ਸੈਕੜੇ ਲੋਕਾਂ ਦਾ ਪੈਸਾ ਲੱਗਾ ਹੋਇਆ ਸੀ।

ਕਾਰਵਾਈ ਕਰਦੇ ਸਮੇ ਪੁਲਿਸ ਨੇ ਕੰਪਨੀ ਦੇ ਡੇਢ ਦਰਜਨ ਤੋਂ ਵੱਧ ਖਾਤੇ ਵੀ ਸੀਲ ਕਰ ਦਿੱਤੇ ਹਨ, ਇਸ ਵਿੱਚ ਕਰੀਬ 30 ਲੱਖ ਰੁਪਏ ਦੀ ਰਕਮ ਸ਼ਾਮਲ ਹੈ, ਐੱਸਐਸਪੀ ਸੌਮਿਆ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਝ ਫਲੈਟ ਅਤੇ ਜਾਇਦਾਦਾਂ ਹਨ, ਜਿਹਨਾਂ ਨੂੰ ਜਬਤ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਦੇ ਦੋ ਦਫਤਰਾਂ ਨੂੰ ਸੀਲ ਕਰ ਦਿੱਤਾ ਹੈ। ਐਸਪੀ ਨੇ ਦੱਸਿਆ ਕਿ ਇਹ ਕੰਪਨੀ ਕੰਪਨੀ ਐਕਟ ਤਹਿਤ ਰਜਿਸਟਰਡ ਸੀ। ਪਰ ਇਸ ਕੋਲ ਕਿਸੇ ਬਹੁ-ਰਾਸ਼ਟਰੀ ਕੰਪਨੀ ਵਿੱਚ ਵਪਾਰ ਕਰਨ ਦਾ ਕੋਈ ਲਾਇਸੈਂਸ ਨਹੀ ਸੀ।

LEAVE A REPLY

Please enter your comment!
Please enter your name here