ਕਾਰ ਕੈਂਟਰ ਦੀ ਆਹਮੋ ਸਾਹਮਣੀ ਟੱਕਰ ’ਚ ਪਿੰਡ ਚੱਕ ਆਨੰਦਪੁਰ ਸਾਹਿਬ ਵਾਸੀ ਮਾਂ-ਧੀ ਸਮੇਤ ਤਿੰਨ ਦੀ ਮੌਤ, ਬੱਚੀ ਜਖ਼ਮੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਵੇਰੇ ਸਾਢੇ 11 ਵਜੇ ਦੇ ਕਰੀਬ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਰਨਿਆਲਾ ਦੇ ਨਜ਼ਦੀਕ ਹੋਏ ਇੱਕ ਦਰਦਨਾਕ ਹਾਦਸੇ ਵਿਚ ਮਾਂ-ਧੀ ਅਤੇ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਪੰਜ ਸਾਲਾਂ ਮਾਸੂਮ ਬੁਰੀ ਤਰਾਂ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਥਾਣਾ ਮਾਹਿਲਪੁਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

Advertisements

ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਦਸੂਹਾ, ਆਪਣੀ ਪੰਜ ਸਾਲਾਂ ਬੇਟੀ ਕਰਨਜੋਤ ਕੌਰ ਨੂੰ ਲੈ ਕੇ ਆਪਣੇ ਕੋਲ ਰਹਿਣ ਲਈ ਆਈ ਆਪਣੀ ਮਾਤਾ ਗੁਰਦੀਪ ਕੌਰ ਪਤਨੀ ਹਰਨੌਨਿਹਾਲ ਸਿੰਘ ਵਾਸੀ ਪਿੰਡ ਚੱਕ ਆਨੰਦਪੁਰ ਸਾਹਿਬ ਨੂੰ ਛੱਡਣ ਲਈ ਕਾਰ (ਪੀਬੀ-07, ਬੀਪੀ-3580) ਵਿੱਚ ਜਾ ਰਹੇ ਸਨ। ਜਦੋਂ ਉਹ ਪਿੰਡ ਰਨਿਆਲਾ ਦੇ ਨਜਦੀਕ ਪਹੁੰਚੇ ਤਾਂ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ (ਪੀਬੀ-08 ਸੀਬੀ-2296) ਨਾਲ ਸਿੱਧੀ ਟਕਰਾ ਗਈ। ਪ੍ਰਤੱਖ਼ਦਰਸ਼ੀਆਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਇੰਨੀ ਜੋਰ ਨਾਲ ਧਮਾਕਾ ਹੋਇਆ ਕਿ ਕੋਲੋਂ ਲੰਘ ਰਹੇ ਕਈ ਵਾਹਨ ਜੋਰਦਾਰ ਆਵਾਜ ਸੁਣ ਕੇ ਰੁਕ ਗਏ। ਟੱਕਰ ਹੋਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ। ਕਾਰ ਚਾਲਕ ਵਿੱਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਦੀਪ ਕੌਰ ਅਤੇ ਜਗਜੀਤ ਕੌਰ ਨੂੰ ਰਾਹਗੀਰਾਂ ਨੇ ਬੜੀ ਮੁਸ਼ਕਿਲ ਨਾਲ ਕਾਰ ਵਿੱਚੋਂ ਬਾਹਰ ਕੱਢਿਆ, ਪਰੰਤੂ ਤਦ ਤੱਕ ਉਹ ਵੀ ਦਮ ਤੋੜ ਚੁੱਕੀਆਂ ਸਨ। ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਗੰਭੀਰ ਹਾਲਤ ਵਿਚ ਬੱਚੀ ਕਰਨਜੋਤ ਨੂੰ ਲੋਕਾਂ ਨੇ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਨਾਜੁਕ ਦੇਖ਼ਦੇ ਹੋਏ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਸੀ। ਥਾਣਾ ਮੁਖ਼ੀ ਜਸਵੰਤ ਸਿੰਘ ਅਤੇ ਸੈਲਾ ਚੌਕੀ ਇੰਚਾਰਜ ਸਤਨਾਮ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਸਨ ਅਤੇ ਉਹਨਾਂ ਨੇ ਵਾਹਨ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here