ਰੇਲਵੇ ਮੰਡੀ ਸਕੂਲ ਵਿਖੇ ਸਵੀਪ ਤਹਿਤ ਕੈਂਪਸ ਅੰਬੈਸਡਰਜ਼ ਅਤੇ ਈ ਐੱਲ ਸੀ ਮੈਂਬਰਜ਼ ਦੀ ਕਰਵਾਈ ਗਈ ਟ੍ਰੇਨਿੰਗ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮਾਣਯੋਗ  ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਸਵੀਪ ਨੋਡਲ ਇੰਚਾਰਜ ਸਕੂਲਜ ਸ਼ਲਿੰਦਰ ਠਾਕੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਰੇਲਵੇ ਮੰਡੀ ਸਕੂਲ ਵਿਖੇ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਸਬੰਧੀ ਅਧਿਆਪਕਾਂ, ਕੈਂਪਸ ਅੰਬੈਸਡਰਜ਼ ਅਤੇ ਇਲੈਕਟੋਰਲ ਲਿਟਰੇਸੀ ਕਲੱਬ ਦੇ  ਮੈਂਬਰਜ਼  ਦੀ ਟ੍ਰੇਨਿੰਗ ਕਰਵਾਈ ਗਈ ।

Advertisements

ਇਸ ਵਿੱਚ ਪ੍ਰਿੰਸੀਪਲ ਲਲਿਤਾ ਰਾਣੀ ਜੀ ਵਲੋ ਪ੍ਰੇਰਨਾ ਦਿੰਦਿਆਂ  ਅਧਿਆਪਕਾਂ, ਕੈਂਪਸ ਅੰਬੈਸਡਰਜ਼ ਅਤੇ ਕਲੱਬ ਦੇ ਮੈਂਬਰਜ਼  ਨੂੰ ਪਰਮ ਅੱਗੇਤ ਵਜੋਂ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਗਿਆ ਤਾਂ ਜੋਂ ਸਰਕਾਰ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਸਕੇ ਅਤੇ ਲੋਕਤਾਂਤਰਿਕ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ। ਕਲੱਬ ਦੇ ਬੱਚਿਆ ਨੂੰ ਵੀ ਇਸ ਗੱਲ ਲਈ ਉਤਸ਼ਾਹਿਤ ਕੀਤਾ ਗਿਆ ਕਿ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ  ਆਪਣੇ ਅਤੇ ਆਪਣੇ ਮਾਪਿਆਂ ਤੇ ਰਿਸ਼ਤੇਦਾਰਾਂ ਦੀ ਵੋਟ ਨੂੰ ਅਧਾਰ ਕਾਰਡ ਨਾਲ ਲਿੰਕ ਕਰਨਾ ਆਸਾਨ ਹੋ ਜਾਵੇਗਾ  । ਇਸ ਕੰਮ ਲਈ ਕੈਂਪਸ ਅੰਬੈਸਡਰਜ਼ ਅਤੇ ਕਲੱਬ ਦੇ ਮੈਂਬਰ ਦੀ ਭੂਮਿਕਾ ਬੜੀ ਅਹਿਮ  ਹੋ ਸਕਦੀ ਹੈ । 

ਇਸ ਟ੍ਰੇਨਿੰਗ  ਵਿੱਚ ਸਕੂਲ ਸਵੀਪ ਇੰਚਾਰਜ  ਸੰਜੀਵ ਅਰੋੜਾ ਵੱਲੋੰ ਆਪਣੇ ਵੋਟਰ ਕਾਰਡ ਨੂੰ ਵੋਟਰ ਹੈਲਪਲਾਈਨ ਐਪ ਰਾਹੀਂ ਫਾਰਮ ਨੰਬਰ 6 ਬੀ ਭਰਨ ਉਪਰੰਤ  ਲਿੰਕ ਕਰਨ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਕੰਮ ਲਈ ਵੋਟਰ ਪਾਸ ਤਿੰਨ ਚੀਜ਼ਾ ਫੋਨ ਨੰਬਰ, ਵੋਟਰ ਕਾਰਡ ਅਤੇ ਅਧਾਰ ਕਾਰਡ ਦਾ ਹੋਣਾ ਲਾਜ਼ਮੀ ਹੈ। ਜਦੋਂ ਅਸੀੰ ਆਪਣੇ ਸਟੇਟ ਅਤੇ ਮੰਗੀ ਗਈ ਲੋੜੀਂਦੀ ਜਾਣਕਾਰੀ ਨੂੰ ਇਸ ਐਪ ਰਾਹੀਂ ਫੀਡ ਕਰਦੇ ਹਾਂ ਤਾਂ  ਇਹ ਐਪ ਫ੍ਰੈਂਡਲੀ ਹੋਣ ਕਰਕੇ  ਸਟੈਪ ਬਾਈ ਸਟੈਪ ਜਾਣਕਾਰੀ ਮੰਗਦੀ ਜਾਂਦੀ ਹੈ। ਅੰਤ ਵਿੱਚ ਸਾਨੂੰ ਇਸ ਸਬੰਧੀ ‍ਇੱਕ ਨੋਟੀਫਿਕੇਸ਼ਨ ਵੀ ਪ੍ਰਾਪਤ ਹੁੰਦਾ ਹੈ, ਜਿਸ ਦਾ ਰੈਫਰੇਂਸ ਨੰਬਰ ਅਧਾਰ ਦੇ ਵੋਟਰ ਕਾਰਡ ਨਾਲ ਲਿੰਕ ਹੋਣ ਦਾ ਪ੍ਰਮਾਣ ਹੈ। ਇਸ ਟ੍ਰੇਨਿੰਗ ਵਿੱਚ ਕਲੱਬ ਅਤੇ  ਸਕੂਲ ਦੇ  ਬੱਚਿਆਂ ਨੇ ਭਾਗ ਲਿਆ। ਇਸ ਬਾਬਤ ਈ ਐੱਲ ਸੀ   ਕਲੱਬ ਦੇ ਮੈਂਬਰਜ਼ ਵਿੱਚ ਭਾਰੀ ਉਤਸ਼ਾਹ ਅਤੇ ਵਿਸ਼ੇਸ਼ ਉਤਸੁਕਤਾ ਸੀ।

LEAVE A REPLY

Please enter your comment!
Please enter your name here