ਹੁਣ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਮਿਲਣਗੀਆਂ ਦਵਾਈਆਂ: ਸਿਵਲ ਸਰਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲੇ ਦੀਆਂ ਸਿਹਤ ਸੰਸਥਾਵਾ ਨੂੰ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਹਸਪਤਾਲ ਵਿੱਚੋਂ ਹੀ ਉਪਲੱਬਧ ਕਰਵਾਉਣ ਦੀ ਹਿਦਾਇਤ ਕੀਤੀ ਗਈ ਹੈ।ਇਹ ਜਾਣਕਾਰੀ ਫਿਰਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ:ਰਾਜਿੰਦਰ ਮਨਚੰਦਾ ਨੇ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਚਰਚਾ ਕਰਦਿਆਂ ਦਿੱਤੀ।ਉਹਨਾਂ ਖੁਲਾਸਾ ਕੀਤਾ ਜ਼ਿਲਾ ਹਸਪਤਾਲ ਸਮੇਤ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਵਿਖੇ ਮਰੀਜ਼ਾਂ ਨੂੰ ਆਮ ਤੌਰ ਤੇ ਲੋੜੀਂਦੀਆ ਬਹੁਗਿਣਤੀ ਦਵਾਈਆਂ ਉਪਲੱਬਧ ਹੋ ਗਈਆਂ ਹਨ ਜਿਹਨਾਂ ਦੀ ਕਿ ਘਾਟ ਚਲੀ ਆ ਰਹੀ ਸੀ ਅਤੇ ਬਾਕੀ ਰਹਿੰਦੀਆਂ ਦਵਾਈਆਂ ਵੀ ਨਿਕਟ ਭਵਿੱਖ ਵਿੱਚ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ।

Advertisements

ਉਹਨਾ ਇਹ ਵੀ ਕਿਹ ਕਿ ਹਸਪਤਾਲਾਂ ਵਿਖੇ ਨਿਯੁਕਤ ਮੈਡੀਕਲ ਅਧਿਕਾਰੀਆਂ ਨੂੰ ਇਹ ਹਿਦਾਇਤ ਵੀ ਕੀਤੀ ਗਈ ਹੈੋ ਕਿ ਮਰੀਜ਼ਾਂ ਨੂੰ ਉਹੀ ਦਵਾਈਆਂ ਲਿੱਖਣ ਨੂੰ ਅਗੇਤ ਦਿੱਤੀ ਜਾਵੇ ਜੋ ਕਿ ਸਿਹਤ ਸੰਸਥਾ ਦੇ ਸਟਾਕ ਵਿੱਚ ਹੋਣ। ਡਾ: ਮਨਚੰਦਾ ਨੇ ਦੱਸਿਆ ਕਿ ਡਾਕਟਰਾਂ ਨੂੰ ਹਸਪਤਾਲ ਦੇ ਸਟਾਕ ਵਿੱਚ ਉਪਲੱਬਧ ਦਵਾਈਆਂ ਦੀ ਸੂਚੀ ਉਪਲੱਬਧ ਕਰਵਾਏ ਜਾਣ ਦੀ ਹਿਦਾਇਤ ਵੀ ਸਬੰਧਤ ਸਮਰੱਥ ਅਧਿਕਾਰੀਆਂ ਨੂੰ ਕੀਤੀ ਗਈ ਹੈ।

LEAVE A REPLY

Please enter your comment!
Please enter your name here