ਸੀ.ਪੀ.ਆਈ. (ਐਮ) ਵੱਲੋਂ ਐਸਡੀਐਮ ਦੇ ਦਫ਼ਤਰ ਮੂਹਰੇ ਕੀਤੀ ਰੈਲੀ ਅਤੇ ਦਿੱਤਾ ਮੰਗ ਪੱਤਰ  

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਸੀ.ਪੀ.ਆਈ. (ਐਮ) ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਦੇ ਸੱਦੇ ਤੇ ਅੱਜ ਹੁਸ਼ਿਆਰਪੁਰ ਅੰਦਰ ਐੱਸ.ਡੀ.ਐਮ. ਹੁਸ਼ਿਆਰਪੁਰ ਦਫ਼ਤਰ ਅੱਗੇ ਧਰਨਾ ਮਾਰ ਕੇ ਪੰਜਾਬ ਸਰਕਾਰ ਨੂੰ ਐਸ.ਡੀ.ਐਮ. ਰਾਹੀਂ ਮੰਗ ਪੱਤਰ ਭੇਜੇ ਗਏ। ਪਾਰਟੀ ਦੇ ਤਹਿਸੀਲ ਸਕੱਤਰ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਹਾਜ਼ਰ ਸਾਥੀਆਂ ਵਿਚ ਮੰਗ ਪੱਤਰ ਪੂਰੀ ਤਫ਼ਸੀਲ ਨਾਲ ਪੜ੍ਹ ਕੇ ਸੁਣਾਇਆ ਤੇ ਉਸ ਦੀ ਵਿਆਖਿਆ ਕੀਤੀ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਜ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ। ਉਨ੍ਹਾਂ ਨੇ ਕਿਹਾ ਅੱਜ ਇਥੇ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਅੱਗੇ ਨਾਲੋਂ ਵੀ ਜ਼ਿਆਦਾ ਸੰਗੀਨ ਬਣ ਗਈ ਹੈ।

Advertisements

ਉਨ੍ਹਾਂ ਨੇ ਪੰਜਾਬ ਦੇ ਆਪ ਦੇ ਆਗੂਆਂ ਨੂੰ ਸਵਾਲ ਕੀਤਾ ਕਿ ਗੈਰਕਾਨੂੰਨੀ ਮਾਈਨਿੰਗ ਬੰਦ ਹੋ ਗਈ ਹੈ? ਪੰਜਾਬ ਦੇ ਹਰ ਵਰਗ ਦੇ ਲੋਕ ਅਤੇ ਮੁਲਾਜ਼ਮ ਹਰ ਰੋਜ਼ ਧਰਨੇ ਕਿਉਂ ਲਗਾ ਰਹੇ ਹਨ? ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮਨਰੇਗਾ ਵਰਕਰਾਂ ਨੂੰ 200 ਦਿਨ ਕੰਮ ਅਤੇ 600/- ਰੁਪਏ ਪ੍ਰਤੀ ਦਿਹਾੜੀ ਦਾ ਪ੍ਰਬੰਧ ਕਰੇ। ਬੇਘਰਿਆਂ ਨੂੰ 10ਮਰਲੇ ਪਲਾਟ ਦੇ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਦੇ ਆਬਾਦਕਾਰਾਂ ਦੀ ਇੱਕ ਇੰਚ ਜ਼ਮੀਨ ਸਰਕਾਰ ਨੂੰ ਖੋਹਣ ਨਹੀਂ ਦਿੱਤੀ ਜਾਵੇਗੀ। ਸਰਕਾਰ ਦੇ ਹਰ ਹਮਲੇ ਦਾ ਸੀ.ਪੀ.ਆਈ. (ਐਮ) ਵਿਰੋਧ ਕਰੇਗੀ। ਇਸ ਮੌਕੇ ਸਾਥੀ ਗੁਰਬਖਸ਼ ਸਿੰਘ ਸੂਸ, ਮਹਿੰਦਰ ਸਿੰਘ  ਭੀਲੋਵਾਲ, ਗੁਰਮੀਤ ਸਿੰਘ ਕਾਣੇ, ਸੰਤੋਖ ਸਿੰਘ ਭੀਲੋਵਾਲ, ਗੁਰਮੀਤ ਸਿੰਘ ਹੁਸ਼ਿਆਰਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਧਰਨੇ ਵਿੱਚ ਪ੍ਰਸੰਨ ਸਿੰਘ, ਮਨਜੀਤ ਸਿੰਘ ਲਹਿਲੀ ਕਲਾਂ, ਧਰਮਪਾਲ, ਜੋਗਿੰਦਰ ਭੱਟੀ ਰਾਜਪੁਰ ਭਾਈਆਂ, ਪਲਵਿੰਦਰ ਸਿੰਘ ਵਿਰਦੀ, ਬਲਵਿੰਦਰ ਸਿੰਘ ਹੋਠੀ, ਰਾਮ ਲੁਭਾਇਆ ਸ਼ੇਰਗੜ੍ਹੀਆਂ ਆਦਿ ਸਾਥੀ ਧਰਨੇ ਵਿਚ ਸ਼ਾਮਲ ਹੋਏ।        

LEAVE A REPLY

Please enter your comment!
Please enter your name here