ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਕੁਆਲਿਟੀ ਕੈਮਿਸਟਾਂ ਦੀ ਭਰਤੀ ਸਬੰਧੀ ਪਲੇਸਮੈਂਟ ਕੈਂਪ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼)। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਹੁਸ਼ਿਆਰਪੁਰ ਵਿਖੇ ਲੁਧਿਆਣਾ ਬੈਵਰੇਜ਼ (ਕੋਕਾ ਕੋਲਾ) ਕੰਪਨੀ ਵਿੱਚ ਬਤੌਰ ਕੁਆਲਿਟੀ ਕੈਮਿਸਟਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਵਲੋਂ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੁਧਿਆਣਾ ਬੈਵਰੇਜ਼ ਹੁਸ਼ਿਆਰਪੁਰ ਵਲੋਂ ਬੀ.ਐੱਸ.ਸੀ. ਨਾਨ—ਮੈਡੀਕਲ, ਬੀ.ਐੱਸ.ਸੀ. ਫੂਡ ਸਾਇੰਸ ਅਤੇ ਬੀ.ਟੈੱਕ. ਫੂਡ ਟੈਕਨਾਲੋਜੀ ਪਾਸ ਆਊਟ ਯੋਗਤਾ ਵਾਲੇ ਉਮੀਦਵਾਰਾਂ (ਕੇਵਲ ਲੜਕੇ) ਦੀ ਕੰਪਨੀ ਵਿੱਚ ਲਗਭਗ 2 ਲੱਖ ਸਾਲਾਨਾ ਸੈਲਰੀ ਪੈਕੇਜ ਅਤੇ ਪੇਅ—ਰੋਲ ’ਤੇ ਪੱਕੀ ਭਰਤੀ ਕਰਨ ਸਬੰਧੀ ਇੰਟਰਵਿਊ ਕੀਤੀ ਗਈ।

Advertisements

ਇਸ ਪਲੇਸਮੈਂਟ ਕੈਂਪ ਵਿੱਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ—ਵੱਖ ਜ਼ਿਲ੍ਹਿਆਂ ਤੋਂ ਕੁੱਲ 23 ਪ੍ਰਾਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਇਨ੍ਹਾਂ ਪ੍ਰਾਰਥੀਆਂ ਦੀ ਕੰਪਨੀ ਵੱਲੋਂ ਇੰਟਰਵਿਊ ਕੀਤੀ ਗਈ ਅਤੇ ਮੌਕੇ ’ਤੇ ਹੀ 8 ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਅਦਿੱਤਿਆ ਰਾਣਾ ਕਰੀਅਰ ਕਾਊਂਸਲਰ ਡੀ.ਬੀ.ਈ.ਈ. ਹੁਸ਼ਿਆਰਪੁਰ, ਅਵਤਾਰ ਸਿੰਘ ਕੁਆਲਿਟੀ ਹੈੱਡ ਲੁਧਿਆਣਾ ਬੈਵਰੇਜ (ਕੋਕਾ ਕੋਲਾ) ਅਤੇ ਸੰਦੀਪ ਸ਼ਰਮਾ ਐਚ.ਆਰ. ਡਿਪਾਰਟਮੈਂਟ ਲੁਧਿਆਣਾ ਬੈਵਰੇਜ਼ (ਕੋਕਾ ਕੋਲਾ) ਵੱਲੋਂ ਇਸ ਕੈਂਪ ਵਿੱਚ ਹਾਜ਼ਰ ਹੋਏ ਸਾਰੇ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਵਧੀਆ ਭਵਿੱਖ ਸਬੰਧੀ ਗਾਈਡੈਂਸ ਦਿੱਤੀ ਗਈ ਅਤੇ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਡੀ.ਬੀ.ਈ.ਈ.ਹੁਸ਼ਿਆਰਪੁਰ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਭਵਿੱਖ ਵਿੱਚ ਵੀ ਉਨ੍ਹਾਂ ਵੱਲੋਂ ਭਰਤੀ ਸਬੰਧੀ ਅਜਿਹੇ ਪਲੇਸਮੈਂਟ ਕੈਂਪ ਲਗਾਏ ਜਾਣਗੇ। ਅਦਿੱਤਿਆ ਰਾਣਾ ਕਰੀਅਰ ਕਾਊਂਸਲਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਸਾਰੇ ਨੌਜਵਾਨ ਰੋਜ਼ਗਾਰ ਦਫਤਰ ਦੀ ਮੋਬਾਇਲ ਐਪ ’ਡੀ.ਬੀ.ਈ.ਈ. ਆਨਲਾਈਨ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਨ ਅਤੇ ਇਸ ਐਪ ਰਾਹੀਂ ਘਰ ਬੈਠੇ ਹੀ ਪ੍ਰਾਈਵੇਟ ਨੌਕਰੀਆਂ ਦੀ ਭਰਤੀ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਇਨ੍ਹਾਂ ਨੌਕਰੀਆਂ ਲਈ ਆਨਲਾਈਨ ਅਪਲਾਈ ਵੀ ਕਰ ਸਕਦੇ ਹਨ।

LEAVE A REPLY

Please enter your comment!
Please enter your name here