ਵਿਗਿਆਨ ਪ੍ਰਦਰਸ਼ਨੀ ਵਿੱਚ ਬਹੁ-ਪਰਾਵਰਤਨ ਅਤੇ ਸੈੱਲ ਮਾਡਲ ਰਹੇ ਆਕਰਸ਼ਣ ਦਾ ਕੇਂਦਰ

ਹੁਸ਼ਿਆਰਪੁਰ, ( ਦ ਸਟੈਲਰ ਨਿਊਜ਼)। ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ 18-10-2022 ਨੂੰ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਰਾਣੀ ਦੀ ਯੋਗ ਅਗਵਾਈ ਹੇਠ 6 ਵੀਂ ਤੋਂ 8ਵੀਂ ਅਤੇ 9ਵੀਂ,10ਵੀਂ ਦੀ  ਵਿਗਿਆਨ ਪ੍ਰਦਰਸ਼ਨੀ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਲਗਾਈ ਗਈ । ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਕਿਰਿਆਵਾਂ ਅਤੇ ਮਾਡਲ ਪੇਸ਼ ਕੀਤੇ ਜਿਸ ਵਿੱਚ ਜਲ ਚੱਕਰ,ਜੰਤੂ ਸੈੱਲ/ ਪੌਦਾ ਸੈੱਲ,ਹਵਾ ਪ੍ਰਦੂਸ਼ਣ ਅਤੇ ਅਵਰਤੀ ਸਾਰਨੀ ਆਦਿ ਕਿਰਿਆਵਾਂ ਆਕਰਸ਼ਣ ਦਾ ਕੇਂਦਰ ਰਹੀਆਂ।

Advertisements

6ਵੀਂ ਤੋਂ 8ਵੀਂ ਵਰਗ ਵਿੱਚ ਮਨਜੋਤ ਸੈਣੀ ਅਤੇ 9 ਵੀਂ ,10 ਵੀਂ ਵਰਗ ਵਿੱਚ ਹਿਮਾਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਮੈਡਮ ਜੀ ਨੇ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਦੱਸਿਆ ਕਿ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ ਇਸ ਲਈ ਹਰ ਇੱਕ ਬੱਚੇ ਵਿੱਚ ਵਿਗਿਆਨ ਸਬੰਧੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਮੈਡਮ ਨੇ ਇਹ ਵੀ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬਲਾਕ ਪੱਧਰ ਵਿੱਚ ਹਿੱਸਾ ਲੈਣਗੇ। ਇਸ ਮੌਕੇ ਸਕੂਲ ਦੇ SMC ਕਮੇਟੀ ਦੇ ਮੈਂਬਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ  ਅਤੇ ਵਿਗਿਆਨ ਵਿਸ਼ੇ ਦੇ ਸਾਰੇ ਅਧਿਆਪਕ ਅਧਿਆਪਕ ਸ਼ਾਮਲ ਹੋਏ।

LEAVE A REPLY

Please enter your comment!
Please enter your name here