ਇੰਦਰਾ ਗਾਂਧੀ ਦੇਸ਼ ਦੀ ਅਜਿਹੀ ਪ੍ਰਧਾਨ ਮੰਤਰੀ ਸੀ, ਜਿਸਨੇ ਭਾਰਤ ਨੂੰ ਦੁਨੀਆ ਵਿਚ ਮਾਣ ਦਿਵਾਇਆ: ਦੀਪਕ ਸਲਵਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜ਼ਿਲ੍ਹਾ ਦਫਤਰ ਏਕਤਾ ਭਵਨ ਵਿਖੇ ਸੋਮਵਾਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮਨਾਈ ਗਈ।ਕਾਂਗਰਸ ਵਰਕਰਾਂ ਨੇ ਉਨ੍ਹਾਂ ਦੀ ਤਸਵੀਰ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਉਨ੍ਹਾਂਨੂੰ ਸ਼ਰਧਾਂਜਲੀ ਦਿੱਤੀ।ਨਾਲ ਹੀ ਉਨ੍ਹਾਂ ਦੀ ਜੀਵਨੀ ਤੇ ਵੀ ਚਾਨਣਾ ਪਾਇਆ।ਜ਼ਿਲ੍ਹਾ ਦਫਤਰ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਅੱਜ ਦਾ ਦਿਨ ਸਾਡੀ ਪਿਆਰੀ ਨੇਤਾ ਇੰਦਰਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕਰਨ ਦਾ ਦਿਨ ਹੈ। ਅੱਜ ਉਹ ਦਿਨ ਵੀ ਹੈ ਜਦੋਂ ਸਾਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਅਸੀਂ ਰਾਸ਼ਟਰ ਨਿਰਮਾਣ ਵਿੱਚ ਕਿਸ ਤਰਾਂ ਯੋਗਦਾਨ ਪਾ ਸਕਦੇ ਹਾਂ।ਅਜਿਹੇ ਲੋਕ ਜੋ ਸਾਨੂੰ ਪ੍ਰੇਰਨਾ ਦਿੰਦੇ ਹਨ ਕਿ ਸਾਨੂੰ ਧਰਮ, ਜਾਤ, ਫਿਰਕੇ ਅਤੇ ਖੇਤਰ ਤੋਂ ਉੱਪਰ ਉੱਠ ਕੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨ ਕਰਨਾ ਚਾਹੀਦਾ ਹੈ।ਅਸੀਂ ਅੱਜ ਉਨ੍ਹਾਂ ਸ਼ਖਸੀਅਤਾਂ ਦਾ ਸਨਮਾਨ ਕਰਦੇ ਹਾਂ ਜੋ ਭਾਰਤ ਵਿੱਚ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾ ਰਹੇ ਹਨ।ਦੀਪਕ ਸਲਵਾਨ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਕੁਰਬਾਨੀ ਨੂੰ 38 ਸਾਲ ਬੀਤ ਚੁੱਕੇ ਹਨ। ਪਰ ਅੱਜ ਵੀ ਸਾਡੇ ਮਨਾਂ ਵਿੱਚ ਉਨ੍ਹਾਂਦੀ ਦੀ ਯਾਦ ਬਿਲਕੁਲ ਤਾਜਾ ਹੈ। ਉਸਨੇ ਜੋ ਦਿਸ਼ਾ ਸਾਨੂੰ ਵਿਖਾਈ ਹੈ, ਉਸਦੇ ਲਈ ਪੂਰਾ ਦੇਸ਼ ਉਣਾਦਾ ਦਾ ਸਦਾ ਧੰਨਵਾਦੀ ਰਹੇਗਾ।ਆਪਣੀ ਸਾਰੀ ਉਮਰ ਉਨ੍ਹਾਂਨੇ ਭਾਰਤ ਦੀਆਂ ਉਦਾਰਵਾਦੀ ਅਤੇ ਧਰਮ ਨਿਰਪੱਖ ਪਰੰਪਰਾਵਾਂ ਨੂੰ ਅੱਗੇ ਤੋਰਨ ਦੀ ਭਰਪੂਰ ਕੋਸ਼ਿਸ਼ ਕੀਤੀ।ਇੱਕ ਮਜ਼ਬੂਤ, ਪ੍ਰਗਤੀਸ਼ੀਲ ਅਤੇ ਆਧੁਨਿਕ ਭਾਰਤ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।ਇਹ ਇੰਦਰਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Advertisements

ਸਲਵਾਨ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਦੇਸ਼ਵਾਸੀਆਂ ਪ੍ਰਤੀ ਸੰਵੇਦਨਸ਼ੀਲ ਰਹਾਂਗੇ,ਤਾਂ ਕੋਈ ਵੀ ਤਾਕਤ ਸਾਨੂੰ ਧਰਮ,ਜਾਤ ਅਤੇ ਖੇਤਰ ਦੇ ਨਾਂ ਤੇ ਵੰਡ ਨਹੀਂ ਸਕਦੀ। ਸਲਵਾਨ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਜੀਵਨ ਵਿਸ਼ਵ ਵਿੱਚ ਭਾਰਤ ਦੀ ਮਹਿਲਾ ਨੂੰ ਇੱਕ ਮਜ਼ਬੂਤ ​​ਔਰਤ ਦੇ ਰੂਪ ਵਿੱਚ ਪਛਾਣ ਦਿਵਾਉਣ ਵਾਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਜੀਵਨ ਦਾ ਬਲੀਦਾਨ ਦਿੱਤਾ।ਇੰਦਰਾ ਗਾਂਧੀ ਦੇਸ਼ ਦੀ ਅਜਿਹੀ ਪ੍ਰਧਾਨ ਮੰਤਰੀ ਸਨ,ਜਿਨ੍ਹਾਂ ਨੇ ਭਾਰਤ ਨੂੰ ਦੁਨੀਆ ਵਿੱਚ ਮਾਣ ਦਿਵਾਇਆ।ਦੀਪਕ ਸਲਵਾਨ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਵਿੱਚ ਵਿਕਾਸ ਦੀ ਗੰਗਾ ਵਹਾਈ ਅਤੇ ਏਕਤਾ ਅਤੇ ਅਖੰਡਤਾ ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਪੁਰਸ਼ ਕਦੇ-ਕਦੇ ਜਨਮ ਲੈਂਦੇ ਹਨ।ਇੰਦਰਾ ਗਾਂਧੀ ਵਿੱਚ ਫੈਸਲੇ ਲੈਣ ਦੀ ਕਾਬਲੀਅਤ,ਇੱਛਾ ਸ਼ਕਤੀ ਇੰਨੀ ਪ੍ਰਬਲ ਸੀ ਕਿ ਉਨ੍ਹਾਂ ਨੇ ਆਪਣੀ ਸ਼ਖਸੀਅਤ ਨੂੰ ਦੁਨੀਆ ਵਿਚ ਸਾਬਤ ਕੀਤਾ ਅਤੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ।ਸਵਰਗੀ ਇੰਦਰਾ ਗਾਂਧੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀ ਦਿੱਤੀ ਸੀ।ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਨ੍ਹਾਂਦੇ ਵੱਲੋਂ ਦਿਖਾਏ ਗਏ ਰਸਤੇ ਤੇ ਚੱਲ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰੀਏ।ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੀਏ ਕੈਪਟਨ ਬਲਜੀਤ ਸਿੰਘ,ਕੌਂਸਲਰ ਮਨੋਜ ਅਰੋੜਾ,ਕੌਂਸਲਰ ਡਾ:ਮਨਜੀਤ ਸਿੰਘ,ਕੌਂਸਲਰ ਕਰਨ ਮਹਾਜਨ,ਯੂਥ ਕਾਂਗਰਸ ਦੇ ਸੂਬਾ ਸਕੱਤਰ ਨਰਾਇਣ ਵਸ਼ਿਸਟ,ਸੀਨੀਅਰ ਆਗੂ ਕੁਲਦੀਪ ਸਿੰਘ,ਜਤਿਨ ਸ਼ਰਮਾ,ਮਲਹੋਤਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here