ਮਰੀਜਾਂ ਲਈ ਵਰਦਾਨ ਸਾਬਤ ਹੋਏਗੀ ਮਸ਼ੀਨ: ਡਾ. ਗੁਰਿੰਦਰਬੀਰ ਕੌਰ 

ਕਪੂਰਥਲਾ, (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸੂਬਾ ਸਰਕਾਰ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਸਰਕਾਰੀ ਸਿਹਤ ਕੇਂਦਰਾਂ ਵਿਚ ਇੱਕ ਹੀ ਛੱਤ ਹੇਠ ਦੇਣ ਲਈ ਵਚਨਬੱਧ ਹੈ, ਇਸੇ ਲੜੀ ਤਹਿਤ ਅੱਜ ਸਿਵਲ ਹਸਪਤਾਲ ਕਪੂਰਥਲਾ ਵਿਖੇ ਸੀਟੀ ਸਕੈਨ ਮਸ਼ੀਨ ਆਮ ਜਨਤਾ ਨੂੰ ਸਮਰਪਿਤ ਕਰ ਦਿੱਤੀ ਗਈ। ਮਸ਼ੀਨ ਦਾ ਉਦਘਾਟਨ ਕਰਨ ਦੌਰਾਨ ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਮੌਜੂਦਾ ਸਰਕਾਰ ਸਰਕਾਰੀ ਸਿਹਤ ਕੇਂਦਰਾਂ ਦਾ ਮਿਆਰ ਉੱਚਾ ਚੁਕੱਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸੀ.ਟੀ ਸਕੈਨ ਮਸ਼ੀਨ ਰਾਹੀਂ ਸ਼ਰੀਰ ਦੇ 24 ਟੈਸਟ ਕੀਤੇ ਜਾ ਸਕਣਗੇ ਜਿਸ ਵਿਚੋਂ ਸਿਰ, ਛਾਤੀ, ਪੇਟ ਦੀਆਂ ਗੰਭੀਰ ਬੀਮਾਰੀਆਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇਗਾ। ਉਨ੍ਹਾਂ ਉਕਤ ਮਸ਼ੀਨ ਨੂੰ ਗੰਭੀਰ ਰੋਗੀਆਂ ਦੇ ਇਲਾਜ ਲਈ ਵਰਦਾਨ ਦੱਸਿਆ ਤੇ ਕਿਹਾ ਕਿ ਉਕਤ ਮਸ਼ੀਨ ਮਰੀਜਾਂ ਲਈ ਵਰਦਾਨ ਸਾਬਤ ਹੋਏਗੀ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕ੍ਰਿਸਨਾ ਡਾਈਗਨੋਸਟਿਕ ਪ੍ਰਾਈਵੇਟ ਲੈਬ ਨਾਲ ਸਹਿਯੋਗ ਕਰ ਕੇ ਸਰਕਾਰੀ ਸਿਹਤ ਕੇਂਦਰਾਂ ਵਿਚ ਟੈਸਟ ਲੈਬਜ ਸ਼ੁਰੂ ਕੀਤੀਆਂ ਗਈਆਂ ਹਨ । ਸਿਵਲ ਸਰਜਨ ਡਾ. ਗੁਰਿੰਦਰ ਬੀਰ ਕੌਰ ਨੇ ਦੱਸਿਆ ਕਿ ਸੀ.ਟੀ.ਸਕੈਨ ਮਸ਼ੀਨ ਤੋਂ ਇਲਾਵਾ ਬੱਲਡ ਅਤੇ ਯੂਰੀਨ ਦੇ ਤਕਰੀਬਨ ਸਾਰੇ ਟੈਸਟ ਅਤਿ ਆਧੂਨਿਕ ਮਸ਼ੀਨਾਂ ਨਾਲ ਲੈਸ ਲੈਬ ਵਿਚ ਕੀਤੇ ਜਾਣਗੇ। ਜਿਕਰਯੋਗ ਹੈ ਕਿ ਉਕਤ ਸਾਰੇ ਹੀ ਟੈਸਟ ਬਹੁਤ ਹੀ ਘੱਟ ਰੇਟਾਂ ਤੇ ਹੋਣਗੇ । 

Advertisements

ਜਿਲਾ ਪਰਿਵਾਰ ਭਲਾਈ ਅਫਸਰ ਡਾ.ਅਸ਼ੋਕ ਕੁਮਾਰ ਨੇ ਦੱਸਿਆ ਕਿ ਸਿਵਲ ਹਸਤਪਾਲ ਕਪੂਰਥਲਾ ਵਿਚ ਉਕਤ ਸਹੂਲਤ ਅਜਿਹੇ ਮਰੀਜਾਂ ਲਈ ਲਾਹੇਵੰਦ ਸਿੱਧ ਹੋਏਗੀ ਜਿਹੜੇ ਆਰਥਿਕ ਮੰਦੀ ਦੇ ਚੱਲਦਿਆਂ ਟੈਸਟ ਕਰਵਾਉਣ ਤੋਂ ਕਤਰਾਉਂਦੇ ਹਨ। ਉਨ੍ਹਾਂ ਮਰੀਜਾਂ ਨੂੰ ਉਕਤ ਲੈਬ ਦਾ ਲਾਭ ਲੈਣ ਦੀ ਅਪੀਲ ਕੀਤੀ।  ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ ਨੇ ਦੱਸਿਆ ਕਿ ਮੋਜੂਦਾ ਸਮੇਂ ਵਿਚ ਇਹ ਸਹੂਲਤ ਮਰੀਜਾਂ ਲਈ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੈ ਪਰ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਸਹੂਲਤ ਆਉਣ ਵਾਲੇ ਸਮੇਂ ਵਿਚ 24 ਘੰਟੇ ਉਪਲੱਬਧ ਹੋਏਗੀ। ਇਸ ਮੌਕੇ ਤੇ ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਖਦਿਆਲ ਸਿੰਘ, ਬੀਈਈ ਰਵਿੰਦਰ ਜੱਸਲ ਅਤੇ ਜਿਲਾ ਬੀ.ਸੀ.ਸੀ ਕੋਆਰਡੀਨੇਟਰ ਜੋਤੀ ਆਨੰਦ ਵੀ ਹਾਜਰ ਸਨ।

LEAVE A REPLY

Please enter your comment!
Please enter your name here