Saturday, October 31, 2026
Home Latest ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰੂ ਦਾ...

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰੂ ਦਾ ਲੰਗਰ ਲਗਾਇਆ

ਮੋਗਾ (ਦ ਸਟੈਲਰ ਨਿਊਜ਼), ਰਿਪੋਰਟ- ਨਰੇਸ਼ ਕੌੜਾ। ਨੇਚਰ ਪਾਰਕ ਮੋਗਾ ਵਿਖੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਿੱਤਰ ਸਭਾ ਮੋਗਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗੁਰੂ ਦਾ ਲੰਗਰ ਲਗਾਇਆ ਗਿਆ।ਇਹ ਸੇਵਾ ਵਿੱਚ ਵਿਸ਼ੇਸ਼ ਸਹਿਯੋਗ ਗੁਰਦੁਆਰਾ ਬੀਬੀ ਕਾਹਨ ਕੌਰ ਟਰੱਸਟ ਮੋਗਾ, ਗੁਰਦੁਆਰਾ ਕਲਗੀਧਰ ਦੱਤ ਰੋਡ, ਰਾਧੇ-ਰਾਧੇ ਟਰੱਸਟ ਦੇ ਚੇਅਰਪਰਸਨ ਰਾਜ ਸ਼ਰਮਾ, ਪ੍ਰਿੰਸੀਪਲ ਸੁਖਦੇਵ ਸਿੰਘ ਭਿੰਡਰ ਕਲ੍ਹਾਂ, ਕਾਕਾ ਬਲਖੰਡੀ ਕੇ-ਕੇ ਗਰੁੱਪ ਮੌਂਟਾ ਜੋਹਲ ਗਰੁੱਪ, ਮੇਰਾ ਸੋਹਣਾ ਮੋਗਾ ਗਰੁੱਪ, ਜੰਗਲਾਤ ਵਿਭਾਗ ਮੋਗਾ, ਸੀਨੀਅਰ ਸਿਟੀਜਨ ਕਲੱਬ, ਗੁਡ ਮੋਰਨਿੰਗ ਕਲੱਬ ਅਤੇ ਸਮਾਈਲ ਇੰਡੀਆ ਕਲੱਬ ਵੱਲੋਂ ਦਿੱਤਾ ਗਿਆ। ਸੰਗਤਾਂ ਵੱਲੋਂ ਘਰੋਂ ਪ੍ਰਸ਼ਾਦੇ ਬਣਾ ਕੇ ਵੀ ਲਿਆਂਦੇ ਗਏ।

Advertisements

ਸਰਦਾਰ ਮਨਮੋਹਨ ਸਿੰਘ ਬਿੰਦਰਾ ਪ੍ਰਧਾਨ ਨੇਚਰ ਕਲੱਬ, ਟੀਨੂ ਬਹਿਲ, ਕਾਲਾ ਸ਼ਰਮਾ, ਸਰਬਦੀਪ ਸਿੰਘ, ਰਵਿੰਦਰ ਸਿੰਘ ਰਿੱਚੀ, ਪੁਰਸ਼ੋਤਮ ਗੁਪਤਾ, ਜਸਵੰਤ ਸਿੰਘ ਬਾਵਾ, ਕਾਲਾ ਮਠਾੜੂ, ਬਰਿੰਦਰਜੀਤ ਸਿੰਘ ਬਿੱਟੂ, ਸਰਦਾਰ ਅਜੀਤ ਸਿੰਘ ਸਚਦੇਵਾ ਅਤੇ ਸਮੂਹ ਮੈਂਬਰਾਂ ਵੱਲੋਂ ਇਸ ਸੇਵਾ ਵਿੱਚ ਹਿੱਸਾ ਪਾਇਆ ਗਿਆ। ਇਸ ਮੌਕੇ ਤੇ ਵਾਤਾਵਰਨ ਦੀ ਸ਼ੁਧਤਾ ਨੂੰ ਮੁੱਖ ਰੱਖਦੇ ਹੋਏ ਸਮਾਈਲ ਇੰਡੀਆ ਗਰੁੱਪ ਵੱਲੋਂ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਹਰੇਕ ਵਿਅਕਤੀ ਨੂੰ ਬੂਟੇ ਲਾਉਣ ਲਈ ਪ੍ਰੇਰਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਮਨਮੋਹਨ ਸਿੰਘ ਜੀ ਬਿੰਦਰਾ ਜੀ ਵੱਲੋਂ ਆਈਆਂ ਸੰਗਤਾਂ ਦਾ ਅਤੇ ਸਮੂਹ ਕਲੱਬਾਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here