ਵਿਦਿਆਰਥੀਆਂ ਦੀ ਵਜੀਫਾ ਰਾਸ਼ੀ ਵਿੱਚ ਕੀਤਾ ਜਾਵੇ ਵਾਧਾ: ਡੀਟੀਐੱਫ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਦਿਆਰਥੀਆਂ ਨੂੰ ਕਾਫੀ ਲੰਮੇ ਸਮੇਂ ਤੋਂ ਬਹੁਤ ਘੱਟ ਵਜੀਫਾ ਰਾਸ਼ੀ ਮਿਲ ਰਹੀ ਹੈ। ਇਸ ਵਿੱਚ ਸਮੇਂ ਸਮੇਂ ਤੇ ਵਾਧਾ ਹੁੰਦਾ ਰਹਿਣਾ ਚਾਹੀਦਾ ਹੈ।ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਵਜੀਫਾ ਸਕੀਮਾਂ ਰਾਹੀਂ ਦਲਿਤ, ਘੱਟ ਗਿਣਤੀ ਨਾਲ ਸਬੰਧਿਤ, ਮਲੀਨ ਧੰਧਾ ਕਰਨ ਵਾਲੇ ਸਮਾਜਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਵਜੀਫਾ ਦਿੱਤਾ ਜਾਂਦਾ ਹੈ। ਜਿਸ ਵਿੱਚ ਲੰਮੇ ਸਮੇਂ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਵਾਰ ਇਹਨਾਂ ਸਕੀਮਾਂ ਵਾਸਤੇ ਬੇਨਤੀ ਕਰਨ ਤੇ ਬਹੁਤ ਸਾਰੀ ਕਾਗਜੀ ਕਾਰਵਾਈ ਵੀ ਜੋੜ ਦਿੱਤੀ ਗਈ ਹੈ। ਦਿਹਾੜੀਆਂ ਕਰਨ ਵਾਲੇ ਮਾਂ ਬਾਪ ਆਮਦਨ ਪ੍ਰਮਾਣ ਤੇ ਜਾਤੀ ਪ੍ਰਮਾਣ ਪੱਤਰ ਬਣਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਜਿੰਨੇ ਪੈਸੇ ਵਜੀਫੇ ਵਿੱਚ ਮਿਲਣ ਦੀ ਆਸ ਹੈ ਉਸ ਤੋਂ ਵੱਧ ਕਿਰਾਏ ਭਾੜੇ ਤੇ ਹੋਰ ਕਾਗਜੀ ਕਾਰਵਾਈ ਤੇ ਖਰਚ ਹੋ ਜਾਂਦੇ ਹਨ। ਦਿਹਾੜੀ ਵੱਖਰੀ ਟੁੱਟਦੀ ਹੈ। ਇਸ ਤਰਾਂ ਬਹੁਤੇ ਮਾਪੇ ਉਲਝਣ ਤੋਂ ਬਚਣ ਲਈ ਵਜੀਫਾ ਅਪਲਾਈ ਹੀ ਨਹੀਂ ਕਰ ਪਾ ਰਹੇ।

Advertisements

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਜਨਰਲ ਸਕੱਤਰ ਤਜਿੰਦਰ ਸਿੰਘ ਅਲਾਉਦੀਪੁਰ ਨੇ ਸਥਾਨਕ ਸ਼ਾਲੀਮਾਰ ਬਾਗ਼ ਵਿਖੇ ਹੋਈ ਮੀਟਿੰਗ ਵਿੱਚ ਕੀਤਾ। ਜ਼ਿਲ੍ਹਾ ਆਗੂ ਐੱਸ ਪੀ ਸਿੰਘ ਨੇ ਕਿਹਾ ਕਿ ਵਜੀਫਾ ਰਾਸ਼ੀ ਵਿੱਚ ਲੋੜੀਂਦਾ ਵਾਧਾ ਕਰਕੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਵਜੀਫਾ ਸਕੀਮ ਦਾ ਦਾਇਰਾ ਵਧਾ ਕੇ ਜਨਰਲ ਵਰਗ ਦੇ ਗਰੀਬ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ।ਮਾਪਿਆਂ ਵੱਲੋਂ ਕੀਤੀ ਸਵੈ ਘੋਸ਼ਣਾ ਨੂੰ ਹੀ ਪ੍ਰਵਾਨ ਕਰਨਾ ਚਾਹੀਦਾ ਹੈ। ਬਲਾਕ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਵਜੀਫਾ ਨਿਵੇਦਨ ਲਈ ਵਿਭਾਗ ਨੂੰ ਸਿੱਧਾ ਈ ਪੰਜਾਬ ਤੋਂ ਰਿਕਾਰਡ ਲੈ ਲੈਣਾ ਚਾਹੀਦਾ ਹੈ। ਇਸ ਮੌਕੇ ਪ੍ਰਚਾਰ ਸਕੱਤਰ ਕਰਮਜੀਤ ਖੁਖਰੈਣ,ਗੁਰਮੀਤ ਸਿੰਘ ,ਜਸਵਿੰਦਰ ਸਿੰਘ,ਹਰਵਿੰਦਰ ਸਿੰਘ,ਹਰਸਿਮਰਨ ਸਿੰਘ,ਸੁਨੀਲ ਕੁਮਾਰ,ਦਮਨਜੀਤ ਸਿੰਘ,ਅਰੁਣਾ ਬਾਲਾ,ਬਖਸ਼ਿੰਦਰ ਕੌਰ,ਪਰਮਜੀਤ ਕੌਰ,ਗੁਰਵਿੰਦਰ ਕੌਰ,ਅਮਨਦੀਪ ਕੌਰ, ਨੀਲਮ ਕੁਮਾਰੀ ਤੇ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here