Saturday, October 24, 2026
Home Latest ਸ਼ਨੀ ਜਯੰਤੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਵੀਐਚਪੀ ਅਤੇ...

ਸ਼ਨੀ ਜਯੰਤੀ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਵੀਐਚਪੀ ਅਤੇ ਬਜਰੰਗ ਦਲ ਦੇ ਆਗੂ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ  ਮੜੀਆ। ਸ਼੍ਰੀ ਸ਼ਨੀ ਦੇਵ ਮੰਦਰ ਪ੍ਰਚਾਰਨੀ ਸਭਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸ਼ਨੀਧਾਮ ਮੰਦਿਰ ਸ਼ਾਲੀਮਾਰ ਬਾਗ ਵਿਖੇ ਸ਼ਨੀਦੇਵ ਜਯੰਤੀ ਮੌਕੇ 16 ਜੂਨ ਤੱਕ ਰੋਜ਼ਾਨਾ ਸ਼ਾਮ 7 ਵਜੇ ਤੋਂ 8 ਵਜੇ ਤੱਕ ਸ਼ਨੀ ਚਾਲੀਸਾ ਦੇ ਪਾਠ ਕੀਤੇ ਜਾਣਗੇ। ਇਸ ਸਬੰਧੀ ਸ਼ਨੀਵਾਰ ਨੂੰ ਸ਼ਨੀਧਾਮ ਮੰਦਿਰ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਸ਼ਨੀ ਜਯੰਤੀ ਮੌਕੇ 22 ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਮੰਦਿਰ ਵਿੱਚ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ ਅਤੇ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਲਿਆ।

Advertisements

ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਭਗਵਾਨ ਸ਼ਨੀ ਦੇਵ ਦੇ ਚਰਨਾਂ ਚ ਮੱਥਾ ਟੇਕਿਆ ਅਤੇ ਕਿਹਾ ਕਿ ਨਿਆਂ ਦੇ ਦੇਵਤਾ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਸਾਰੀ ਸ੍ਰਿਸ਼ਟੀ ਵਿੱਚ ਸੁੱਖ ਸ਼ਾਂਤੀ ਦਾ ਵਾਸ ਹੋਵੇ ਅਤੇ ਸਾਰੇ ਜੀਵਾਂ ਦੀਆਂ ਮਨੋਕਾਮਨਾਵਾ ਪੂਰੀਆਂ ਹੋ ਇਹੀ ਕਾਮਨਾ ਹੈ।ਪੰਡਿਤ ਨੇ ਦੱਸਿਆ ਕਿ ਸ਼ਨੀ ਭਗਵਾਨ ਨਿਆ ਦੇ ਦੇਵਤਾ ਹਨ। ਉਹ ਹਰ ਵਿਅਕਤੀ ਨਾਲ ਇਨਸਾਫ਼ ਕਰਦੇ ਹਨ।ਮਨੁੱਖ ਦੇ ਜੀਵਨ ਦੌਰਾਨ ਕੀਤੇ ਗਏ ਕਰਮਾਂ ਤੇ ਨਜ਼ਰ ਰੱਖਦੇ ਹਨ ਅਤੇ ਉਸ ਦੇ ਅਨੁਸਾਰ ਹੀ ਫਲ ਦੇਣ ਦੇ ਕਾਰਨ ਸ਼ਾਨੀ ਦੇਵਤਾ ਨੂੰ ਨਿਆ ਦਾ ਦੇਵਤਾ ਵੀ ਕਿਹਾ ਜਾਂਦਾ ਹੈ।ਪਰ ਸ਼ਨੀ ਦੇਵ ਦੀ ਸਜ਼ਾ ਦੇ ਨਿਯਮ ਅਰਥਾਤ ਤੁਹਾਡੇ ਗਲਤ ਕਰਮਾਂ ਤੇ ਦਿੱਤੀ ਜਾਂਦੀ ਸਜ਼ਾ ਦੇ ਕਾਰਨ ਸ਼ਨੀ ਦਾ ਨਾਮ ਸੁਣਦੇ ਹੀ ਲੋਕਾਂ ਦੇ ਮਨਾਂ ਵਿੱਚ ਡਰ ਬੈਠ ਜਾਂਦਾ ਹੈ। ਅਜਿਹੇ ਚ ਹਰ ਕੋਈ ਜਾਣੇ-ਅਣਜਾਣੇ ਚ ਕੀਤੇ ਗਏ ਗਲਤ ਕੰਮਾਂ ਦੀ ਸਜ਼ਾ ਤੋਂ ਛੁਟਕਾਰਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।ਦਰਸਲ ਜੋਤਸ਼ੀ ਵਿੱਚ ਸ਼ਨੀ ਦੇਵਤਾ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਉਹ ਹਰ ਕਿਸੇ ਦੇ ਕਰਮਾਂ ਦਾ ਫਲ ਦਿੰਦੇ ਹਨ ਹੈ। ਉੱਥੇ ਹੀ ਸਨਾਤਨ ਧਰਮ ਦੇ ਅਨੁਸਾਰ, ਸ਼ਨੀਵਾਰ ਨੂੰ ਸ਼ਨੀ ਦੇਵ ਦੀ ਵਿਸ਼ੇਸ਼ ਪੂਜਾ ਲਈ ਵਿਸ਼ੇਸ਼ ਦਿਨ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here