Friday, October 23, 2026
Home Latest 7 ਸਾਲ ਦੀ ਮਾਸੂਮ ਨਾਲ ਜਬਰ-ਜ਼ਨਾਹ ਕਰਕੇ ਬੇਰਹਿਮੀ ਨਾਲ ਕਤਲ, ਆਰੋਪੀ ਗ੍ਰਿਫ਼ਤਾਰ

7 ਸਾਲ ਦੀ ਮਾਸੂਮ ਨਾਲ ਜਬਰ-ਜ਼ਨਾਹ ਕਰਕੇ ਬੇਰਹਿਮੀ ਨਾਲ ਕਤਲ, ਆਰੋਪੀ ਗ੍ਰਿਫ਼ਤਾਰ

minor-girl-raped-14year-boy-garhshankar-hoshiarpur-punjab.jpg

ਛੱਤੀਸਗੜ੍ਹ (ਦ ਸਟੈਲਰ ਨਿਊਜ਼)। ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 7 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਮਾਸੂਮ ਬੱਚੀ ਬੀਤੇ 3 ਦਿਨਾਂ ਤੋਂ ਲਾਪਤਾ ਸੀ। 19 ਅਕਤੂਬਰ ਦੀ ਸ਼ਾਮ ਨੂੰ ਉਹ ਘਰ ਦੇ ਨੇੜੇ ਇੱਕ ਕਰਿਆਨੇ ਦੀ ਦੁਕਾਨ ‘ਤੇ ਸਾਮਾਨ ਲੈਣ ਗਈ ਸੀ, ਪਰ ਵਾਪਸ ਨਹੀਂ ਪਰਤੀ। ਵੀਰਵਾਰ ਸਵੇਰੇ ਰਾਜਗਮਾਰ ਇਲਾਕੇ ਵਿੱਚ ਇੱਕ ਪੋਲਟਰੀ ਫਾਰਮ ਦੇ ਪਿੱਛੇ ਝਾੜੀਆਂ ਵਿੱਚੋਂ ਇਸ ਮਾਸੂਮ ਦੀ ਲਾਸ਼ ਬਰਾਮਦ ਹੋਈ।

Advertisements

ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇੱਕ ਸੁੰਘਣ ਵਾਲੇ ਕੁੱਤੇ ਦੀ ਮਦਦ ਨਾਲ ਇਸ ਮਾਮਲੇ ਵਿੱਚ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਰੋਪੀ ਦੀ ਪਹਿਚਾਣ ਅਜੇ ਉਰਫ਼ ਅਮਿਤ ਚੌਹਾਨ ਵਜੋਂ ਹੋਈ ਹੈ, ਜੋ ਦੇਵਮਤੀ ਪਾਰਾ (ਬਾਂਗੋ ਥਾਣਾ ਖੇਤਰ ਅਧੀਨ) ਦਾ ਰਹਿਣ ਵਾਲਾ ਹੈ। ਕੋਰਬਾ ਦੇ ਵਧੀਕ ਪੁਲਿਸ ਸੁਪਰਡੈਂਟ (ਏ.ਐਸ.ਪੀ.) ਲਖਨ ਪਟਲੇ ਨੇ ਦੱਸਿਆ ਕਿ ਆਰੋਪੀ ਦੀਆਂ 2 ਪਤਨੀਆਂ ਹਨ। ਹੱਤਿਆ ਵਾਲੇ ਦਿਨ ਉਹ ਆਪਣੀ ਦੂਜੀ ਪਤਨੀ ਨੂੰ ਮਿਲਣ ਲਈ ਰਾਵਣਭਾਠਾ ਇਲਾਕੇ ਵਿੱਚ ਆਇਆ ਹੋਇਆ ਸੀ। ਏ.ਐਸ.ਪੀ. ਲਖਨ ਪਟਲੇ ਨੇ ਦੱਸਿਆ ਕਿ ਆਰੋਪੀ ਅਮਿਤ ਚੌਹਾਨ ਨੇ ਬੱਚੀ ਨੂੰ ਇਕੱਲੀ ਦੇਖਿਆ, ਉਸ ਨਾਲ ਜਬਰ-ਜਨਾਹ ਕੀਤਾ, ਉਸਦਾ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਆਰੋਪੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

LEAVE A REPLY

Please enter your comment!
Please enter your name here