ਪੰਜਾਬ ’ਚ ਕੰਮ ਕਰਦੇ ਹਿਮਾਚਲ ਦੇ ਕਿਰਤੀਆਂ ਨੂੰ 12 ਨਵੰਬਰ ਨੂੰ ਮਤਦਾਨ ਲਈ ਮਿਲੇਗੀ ਛੁੱਟੀ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਪੰਜਾਬ ਦੇ ਕਿਰਤ ਵਿਭਾਗ ਵੱਲੋਂ ਪੰਜਾਬ ਦੀਆਂ ਫੈਕਟਰੀਆਂ ਵਿਚ ਕੰਮ ਕਰਦੇ ਹਿਮਾਚਲ ਪ੍ਰਦੇਸ਼ ਦੇ ਕਿਰਤੀਆਂ ਲਈ 12 ਨਵੰਬਰ, 2022 ਦੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਮਤਦਾਨ ਲਈ 12 ਨਵੰਬਰ 2022 ਦੀ ‘ਪੇਡ ਛੁੱਟੀ’ ਐਲਾਨੀ ਗਈ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਸ੍ਰੀ ਸੰਦੀਪ ਹੰਸ ਅਨੁਸਾਰ ਪੰਜਾਬ ਸਰਕਾਰ ਦੇ ਸਕੱਤਰ ਕਿਰਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਪੰਜਾਬ ਦੇ ਰਾਜਪਾਲ ਵੰਲੋਂ ਪੰਜਾਬ ਦੀਆਂ ਫੈਕਟਰੀਆਂ ਵਿਚ ਕੰਮ ਕਰਦੇ ਹਿਮਾਚਲ ਪ੍ਰਦੇਸ਼ ਦੇ ਮਤਦਾਤਾ ਕਰਮੀਆਂ ਲਈ 12 ਨਵੰਬਰ 2022 ਦਾ ਦਿਨ ‘ਕਲੋਜ਼ਡ ਡੇਅ’ ਨਿਯਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਛੁੱਟੀ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਮਾਲ ਜ਼ਿਲਿ੍ਆਂ ਦੀ ਹਦੂਦ ਵਿਚ ਹੋਵੇਗੀ।

Advertisements

LEAVE A REPLY

Please enter your comment!
Please enter your name here