ਮੋਦੀ ਸਰਕਾਰ ਦੇ ਰਾਜ ਵਿੱਚ ਬਾਲੜਿਆਂ ਤੇ ਇਸਤਰੀਆਂ ਸੁਰੱਖਿਅਤ ਨਹੀਂ: ਚੌਹਕਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਸਤਰੀ ਵਰਗ ਪ੍ਰਤੀ ਮੌਜੂਦਾ ਸਮਾਜ ਅੰਦਰ ਮਨਹੂਸ ਖਬਰਾਂ ਨੇ ਇਸਤਰੀ ਦੀ ਮਾਣ-ਮਰਿਆਦਾ ਨੂੰ ਬਹੁਤ ਹੀ ਮਧੋਲ ਦਿੱਤਾ ਹੈ। ਆਏ ਦਿਨ ਕੋਈ ਨਾ ਕੋਈ ਦਿੱਲ ਕੰਬਾਊ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਪਿਛਲੇ ਦਿਨੀ ਹੁਸ਼ਿਆਰਪੁਰ ਜ਼ਿਲੇ ਦੇ ਇਲਾਕਾ ਟਾਂਡਾ ਦੇ ਲਾਗਲੇ ਪਿੰਡ ਜਲਾਲਪੁਰ ਵਿਖੇ ਇਕ ਪ੍ਰਵਾਸੀ ਪਰਿਵਾਰ ਦੀ 6 ਸਾਲਾਂ ਬੱਚੀ ਨਾਲ ਜਾਣੂ-ਪਛਾਣੂ ਦੋਸ਼ੀਆਂ ਵਲੋਂ ਜ਼ਬਰ-ਜਿਨਹਾ ਕਰਨ ਬਾਦ (ਮ੍ਰਿਤਕ) ਬੱਚੀ ਨੂੰ ਮਿੱਟੀ ਦਾ ਤੇਲ ਪਾ ਕੇ ਆਪਣੀ ਹਵੇਲੀ ਅੰਦਰ ਹੀ ਸਾੜ ਦਿੱਤਾ ਸੀ।

Advertisements

ਇਸ ਹਿਰਦੇ ਵੇਦਕ ਕਾਰੇ ਵਿਰੁੱਧ ਸਾਰੇ ਇਲਾਕੇ ਅੰਦਰ ਦੋਸ਼ੀਆਂ, ਪੋਤਾ ਤੇ ਬਾਬੇ ਵਿਰੁਧ ਲੋਕਾਂ ਦਾ ਇਕ ਵੱਡਾ ਰੋਹ ਫੈਲਿਆ ਸੀ। ਇਸ ਮਨਹੂਸ ਘਟਨਾ ਦੀ ਨਿੰਦਾ ਕਰਨ ਅਤੇ ਦੁੱਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਾਥੀ ਗੁਰਮੇਸ਼ ਸਿੰਘ ਕੁਲ ਹਿੰਦ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ, ਸੁਭਾਸ਼ ਮੱਟੂ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ, ਰਾਜਿੰਦਰ ਕੌਰ ਚੌਹਕਾ ਸਾਬਕਾ ਸੂਬਾਈ ਜਨਰਲ ਸਕੱਤਰ, ਪ੍ਰੇਮ ਲਤਾ ਜ਼ਿਲਾ ਜਨਰਲ ਸਕੱਤਰ ਤੋਂ ਇਲਾਵਾ ਜ਼ਿਲਾ ਕਿਸਾਨ ਆਗੂ ਸ਼ਿਵ ਕੁਮਾਰ, ਸੁਰਿੰਦਰ ਸਿੰਘ ਅਤੇ ਆਂਗਣਬਾੜੀ ਆਗੂ ਸਤਨਾਮ ਕੌਰ ਪਿੰਡ ਜਲਾਲਪੁਰ ਗਏ। ਸਦਮੇ ਅਤੇ ਗਮਗੀਨ ਅਵਸਥਾ ‘ਚ ਬੈਠਾ ਦੁਖੀ ਪਰਿਵਾਰ ਆਪਣੀਆਂ ਪੰਜ ਜੁਆਨ ਲੜਕੀਆਂ ਨਾਲ ਆਉਣ ਵਾਲੇ ਹਲਾਤਾਂ ਦਾ ਕਿਵੇਂ ਮੁਕਾਬਲਾ ਕਰੇਗਾ? ਸੋਚੀ ਪਿਆ ਹੋਇਆ ਸੀ।

ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਇਕ ਪ੍ਰਵਾਸੀ ”ਪਰਿਵਾਰ ਲਈ ਰੋਟੀ ਦੇ ਲਾਲੇ ਅਤੇ ਲੜਕੀਆਂ ਦੀ ਹਿਫ਼ਾਜਤ ਇਕ ਚਿੰਤਾ ਹੀ ਨਹੀਂ ਸਗੋਂ ਇਕ ਵੱਡੀ ਸਮੱਸਿਆ ਸਾਹਮਣੇ ਆ ਗਈ ਹੈ।ਆਗੂਆਂ ਨੇ ਕਿਹਾ ਹੈ ਕਿ ਮੌਜੂਦਾ ਕੇਂਦਰ ਵਿੱਚ ਬੀਜੇਪੀ ਦੀ ਅਗਵਾਈ ਵਿੱਚ ਮੋਦੀ ਸਰਕਾਰ ਸਮੇਂ ਜੋ ਇਕ ਪਾਸੇ ਇਸਤਰੀਆਂ, ਬਾਲੜੀਆਂ ਪ੍ਰਤੀ ਜੁਰਮਾਂ ਵਿੱਚ ਵਾਧਾ ਹੋਇਆ ਹੈ; ਤਾਂ ਦੂਸਰੇ ਪਾਸੇ ਅਜਿਹੇ ਘਿਨਾਉਣੇ ਜੁਰਮਾਂ ਸਜ਼ਾਵਾਂ ਦੀ ਦਰ ਵੀ ਨੀਵੀਂ ਹੋਈ ਹੈ। ਹਾਥਰਸ ਘਟਨਾ ਦੀ ਵੀ ਨਿਖੇਧੀ ਕਰਦਿਆਂ ਕਿਹਾ ਹੈ ਕਿ ”ਸਰਕਾਰ ਵਲੋਂ ਪਾਕਸੋ ਐਕਟ ਬਣਾਉਣ ਦੇ ਬਾਵਜੂਦ ਵੀ ਅੱਜ ਜੰਮੂ-ਕਸ਼ਮੀਰ, ਅਸਾਮ, ਉਨਾਓ (ਉਤਰ ਪ੍ਰਦੇਸ਼) ਬੰਦਯੂ ਕਾਂਡ ਅਤੇ ਹੋਰ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ ਜੋ ਚਿੰਤਾ ਦਾ ਵਿਸ਼ਾ ਹੈ। ਇਹੋ ਜਿਹੇ ਕੇਸ ‘ਫਾਸਟ ਟਰੈਕ ਕੋਰਟਾਂ ਰਾਹੀਂ ਨਿਪਟਾਏ ਜਾਣੇ ਚਾਹੀਦੇ ਹਨ ਤਾਂ ਜੋ ਪਰਿਵਾਰ ਨੂੰ ਜਲਦੀ ਇਨਸਾਫ ਮਿਲ ਸਕੇ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਆਗੂਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

LEAVE A REPLY

Please enter your comment!
Please enter your name here