ਵਿਰੋਧੀ ਪਾਰਟੀਆਂ ਦੀਆਂ ਆਲੋਚਨਾਵਾਂ ਦੇ ਬਾਵਜੂਦ ਜਨਤਾ ਦੀਆਂ ਨਜ਼ਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਲੋਕਪ੍ਰਿਅਤਾ ਬਰਕਰਾਰ ਹੈ: ਪਾਸੀ/ਮਹਾਜਨ/ਸੂਰੀ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ। ਕੇਂਦਰ ਦੀ ਮੋਦੀ ਸਰਕਾਰ ਨੂੰ ਆਮ ਲੋਕਾਂ ਦੀ ਸਰਕਾਰ ਦੱਸਦਿਆਂ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਸ਼ੋਤਮ ਪਾਸੀ,ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ ਤੇ ਮੰਡਲ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਅਸੀਂ ਸੱਭਿਆਚਾਰ ਦੀ ਰਾਖੀ ਕੀਤੀ ਹੈ ਅਤੇ ਸਭ ਦਾ ਵਿਕਾਸ ਕੀਤਾ ਹੈ।ਸੂਰੀ ਨੇ ਕਿਹਾ ਕਿ ਚਾਹੇ ਉਹ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਹੋਵੇ,ਵਿਸ਼ਾਲ ਅਤੇ ਬ੍ਰਹਮ ਕਾਸ਼ੀ ਹੋਵੇ,ਮਹਾਭਾਰਤ ਸਰਕਟ ਹੋਵੇ,ਰਮਾਇਣ ਸਰਕਟ ਹੋਵੇ,ਕੇਦਾਰਨਾਥ ਦੀ ਪੁਨਰ ਸੁਰਜੀਤੀ ਹੋਵੇ,ਸੋਮਨਾਥ ਦਾ ਵਿਕਾਸ ਹੋਵੇ,ਸਿੱਖਾਂ ਦੇ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਹਰਿਮੰਦਰ ਸਾਹਿਬ ਨੂੰ ਵਿਦੇਸ਼ੀ ਚੰਦਾ ਐਕਟ ਤਹਿਤ ਵਿਦੇਸ਼ੀ ਚੰਦਾ ਦੀ ਛੁਟ ਹੋਵੇ,ਲੰਗਰ ਤੇ ਲੱਗੇ ਜੀਐਸਟੀ ਨੂੰ ਹਟਾਉਣ ਦੀ ਗੱਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਦੇਸ਼ ਅਤੇ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਚ ਅਨੁਵਾਦ ਕਰਵਾਉਣ ਦਾ ਮਾਮਲਾ ਹੋਵੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਤੇ ਖੋਜ ਅਤੇ ਅਧਿਐਨ ਨੂੰ ਅੱਗੇ ਵਧਾਉਣ ਦਾ ਮਾਮਲਾ ਹੋਵੇ, ਕਰਤਾਰਪੁਰ ਲਾਂਘੇ ਨਾਲ ਸਿੱਧੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਨਾਲ ਜੋੜਨ ਦਾ ਕੰਮ,ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਹਫੜਾ-ਦਫੜੀ ਦੇ ਮਾਹੌਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਅਤੇ ਸਤਿਕਾਰ ਸਹਿਤ ਵਾਪਿਸ ਲਿਆਉਣਾ ਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਪੁਰਬ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕਰਨਾ ਅਤੇ ਸਟੈਚੂ ਆਫ ਯੂਨਿਟੀ ਵੀ ਅਜੋਕੇ ਸਮੇਂ ਵਿੱਚ ਭਾਰਤ ਦੇ ਇਤਿਹਾਸ ਨੂੰ ਦਰਸਾਉਣ ਦਾ ਕੇਂਦਰ ਬਣ ਗਿਆ ਹੈ।

Advertisements

ਪ੍ਰਸ਼ੋਤਮ ਪਾਸੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਭਵਿੱਖ ਦੀ ਸੋਚ ਨਾਲ ਕਈ ਵੱਡੇ ਫੈਸਲੇ ਲਏ ਗਏ ਹਨ।ਇਸ ਦੌਰਾਨ ਲੋਕ ਹਿੱਤ ਦੀਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ।ਮੋਦੀ ਸਰਕਾਰ ਨੇ ਆਪਣੀ 8 ਸਾਲਾਂ ਦੀ ਕਾਰਜਸ਼ੈਲੀ ਰਾਹੀਂ ਲੋਕਾਂ ਨੂੰ ਦੱਸਿਆ ਕਿ ਯੋਜਨਾਵਾਂ ਨੂੰ ਸਮਝਦਾਰੀ ਅਤੇ ਸੰਜੀਦਗੀ ਨਾਲ ਲਾਗੂ ਕਰਕੇ ਦੇਸ਼ ਵਿੱਚ ਵਿਆਪਕ ਤਬਦੀਲੀ ਲਿਆਂਦੀ ਜਾ ਸਕਦੀ ਹੈ।ਸਰਕਾਰ ਨੇ ਆਪਣੀਆਂ ਯੋਜਨਾਵਾਂ ਦੇ ਕੇਂਦਰ ਵਿੱਚ 125 ਕਰੋੜ ਦੇਸ਼ ਵਾਸੀਆਂ ਨੂੰ ਰੱਖਿਆ ਹੈ।ਉਸਦੀ ਸੋਚ ਦੂਰਅੰਦੇਸ਼ੀ ਵਾਲੀ ਹੈ ਜਿਸ ਵਿੱਚ ਕਈ ਪੀੜ੍ਹੀਆਂ ਦਾ ਧਿਆਨ ਰੱਖਿਆ ਗਿਆ ਹੈ।ਗਰੀਬਾਂ ਅਤੇ ਕਿਸਾਨਾਂ ਲਈ ਕਈ ਕ੍ਰਾਂਤੀਕਾਰੀ ਯੋਜਨਾਵਾਂ ਤੇ ਅਮਲ,ਹੁਨਰ ਵਿਕਾਸ ਦੀਆਂ ਯੋਜਨਾਵਾਂ ਦੇ ਨਾਲ ਨੌਜਵਾਨ ਲਈ ਰੋਜ਼ਗਾਰ ਵਧਾਉਣ ਦੇ ਕਦਮਾਂ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।ਡਿਜ਼ੀਟਲ ਇੰਡੀਆ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਵਿਕਾਸ ਦੀਆਂ ਕਈ ਯੋਜਨਾਵਾਂ ਵਿਚ ਅਤਿਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਭਾਰਤ ਨੂੰ ਪੂਰੀ ਤਰ੍ਹਾਂ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਹੈ,ਜੋਕਿ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਭਾਰਤ ਦੀ ਪਛਾਣ ਨੂੰ ਸਥਾਪਿਤ ਕਰਨ ਵਾਲੀ ਸਾਬਿਤ ਹੋਵੇਗੀ ਅਤੇ ਇੱਕ ਨਵੇਂ ਭਾਰਤ ਦਾ ਉਦ੍ਹੇ ਹੋਵੇਗਾ।

ਯਸ਼ ਮਹਾਜਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਕਹਿੰਦੇ ਹਨ ਕਿ ਸਰਕਾਰ ਅਤੇ ਲੋਕਾਂ ਦੇ ਵਿੱਚ ਦਾ ਰਿਸ਼ਤਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਖਤਮ ਨਹੀਂ ਹੁੰਦਾ,ਸਗੋਂ ਅਸਲ ਵਿੱਚ ਉਸ ਸਮੇਂ ਸ਼ੁਰੂ ਹੋ ਜਾਂਦਾ ਹੈ।ਉਨ੍ਹਾਂ ਦੇ ਇਸ ਕਥਨ ਅਨੁਸਾਰ ਉਨ੍ਹਾਂ ਦੀ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਸਮੂਹਿਕ ਯਤਨਾਂ ਤੋਂ ਬਿਨਾਂ ਸਰਵਪੱਖੀ ਵਿਕਾਸ ਸੰਭਵ ਨਹੀਂ ਹੈ।ਚੇਤਨ ਸੂਰੀ ਨੇ ਕਿਹਾ ਕਿ 2 ਅਕਤੂਬਰ 2014 ਨੂੰ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਜੋ ਅੱਜ ਇੱਕ ਰਾਸ਼ਟਰੀ ਅੰਦੋਲਨ ਬਣ ਚੁੱਕਿਆ ਹੈ।ਵੱਖ-ਵੱਖ ਵਰਗਾਂ ਦੇ ਲੋਕ ਇੱਕਜੁੱਟ ਹੋ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਅਤੇ ਇਹ ਇੱਕ ਸੱਚਾ ਜਨ ਅੰਦੋਲਨ ਬਣ ਗਿਆ ਹੈ ਜਿਸਦੀ ਸਫਲਤਾ ਜਨ ਭਾਗੀਦਾਰੀ ਸਦਕਾ ਸੰਭਵ ਹੋਈ ਹੈ- ਲੋਕਾਂ ਦੀ ਭਾਗੀਦਾਰੀ ਅਤੇ ਜਨ ਸ਼ਕਤੀ ਦੀ ਬਦੋਲਤ ਸਰਕਾਰ ਸਹੀ ਅਰਥਾਂ ਵਿੱਚ ਬਦਲਾਅ ਲਿਆ ਸਕਦੀ ਹੈ,ਬਸ਼ਰਤੇ ਲੋਕ ਪੂਰੀ ਤਨਦੇਹੀ ਨਾਲ ਬਦਲਾਅ ਲਈ ਯਤਨ ਕਰਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ 1 ਕਰੋੜ ਤੋਂ ਵੱਧ ਲੋਕਾਂ ਨੇ ਆਪਣੀ ਐਲਪੀਜੀ ਸਬਸਿਡੀ ਛੱਡ ਦਿੱਤੀ ਹੈ-ਇਹ ਜਨ ਭਾਗੀਦਾਰੀ ਦੀ ਇੱਕ ਬੇਮਿਸਾਲ ਉਦਾਹਰਣ ਹੈ।

LEAVE A REPLY

Please enter your comment!
Please enter your name here