ਰੋਟਰੀ ਕਲੱਬ ਰੂਪਨਗਰ ਵੱਲੋਂ ਤਹਿਸੀਲਦਾਰ ਦਫ਼ਤਰ ਨੂੰ ਕੀਤੀ ਵ੍ਹੀਲਚੇਅਰ ਭੇਂਟ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ ਧਰੂਵ ਨਾਰੰਗ। ਰੋਟਰੀ ਕਲੱਬ ਰੂਪਨਗਰ ਵੱਲੋਂ ਆਪਣੇ ਸਮਾਜ ਸੇਵੀ ਪ੍ਰੋਜੈਕਟਾਂ ਦੀ ਨਿਰੰਤਰਤਾ ਵਿੱਚ ਉਪ ਮੰਡਲ ਦਫ਼ਤਰ ਰੂਪਨਗਰ ਵਿਖੇ ਇੱਕ ਆਧੁਨਿਕ ਵ੍ਹੀਲਚੇਅਰ ਲਗਾਈ ਗਈ ਅਤੇ ਇਹ ਕੁਰਸੀ ਐਸਡੀਐਮ ਹਰਕੀਰਤ ਕੌਰ ਨੂੰ ਸੌਂਪੀ ਗਈ। ਕਲੱਬ ਦੀ ਪ੍ਰਧਾਨ ਡਾ: ਨਮਰਿਤਾ ਪਰਮਾਰ ਨੇ ਦੱਸਿਆ ਕਿ ਰੋਟਰੀ ਕਲੱਬ ਹਮੇਸ਼ਾ ਹੀ ਅਜਿਹੇ ਪ੍ਰੋਜੈਕਟਾਂ ਨੂੰ ਅੰਜਾਮ ਦਿੰਦਾ ਹੈ ਜੋ ਸਮਾਜ ਕੇਂਦਰਿਤ ਹੋਵੇ, ਇਸ ਲਈ ਇਹ ਸਹੂਲਤ ਤਹਿਸੀਲ ਦਫ਼ਤਰ ਵਿਖੇ ਲਗਾਈ ਗਈ ਹੈ।

Advertisements

ਪ੍ਰੋਜੈਕਟ ਚੇਅਰਮੈਨ ਸਾਬਕਾ ਪ੍ਰਧਾਨ ਆਰਟੀਐਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੁਰਸੀ ਬਜੁਰਗਾਂ ਅਤੇ ਅਪਾਹਜ ਵਿਅਕਤੀਆਂ ਦੀ ਸਹੂਲਤ, ਰਜਿਸਟਰੀ ਦੇ ਕੰਮਾਂ ਲਈ ਤਹਿਸੀਲਦਾਰ ਦੇ ਦਫ਼ਤਰ ਆਉਣ ਅਤੇ ਹੋਰ ਕੰਮਾਂ ਲਈ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਹੂਲਤ ਦੀ ਲੰਬੇ ਸਮੇਂ ਤੋਂ ਲੋੜ ਸੀ ਅਤੇ ਇਸ ਵ੍ਹੀਲ ਚੇਅਰ ਨਾਲ ਹੁਣ ਅਜਿਹੇ ਲੋਕਾਂ ਲਈ ਇਸ ਦਫਤਰ ਤੱਕ ਆਸਾਨੀ ਨਾਲ ਪਹੁੰਚਣਾ ਆਸਾਨ ਹੋ ਜਾਵੇਗਾ। ਐਸਡੀਐਮ ਮੈਡਮ ਨੇ ਰੋਟਰੀ ਕਲੱਬ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਐਸਡੀਐਮ ਅਤੇ ਤਹਿਸੀਲਦਾਰ ਦਫ਼ਤਰ ਤੋਂ ਇਲਾਵਾ ਕਲੱਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰ ਰਾਜ ਸੈਣੀ, ਐਡਵੋਕੇਟ ਡੀ.ਐਸ. ਦਿਓਲ, ਡਾ: ਬੀ.ਪੀ.ਐਸ ਪਰਮਾਰ ਅਤੇ ਰੋਟਰੀਅਨਜ਼ ਐਡਵੋਕੇਟ ਅਜੈ ਤਲਵਾੜ, ਵਰੁਣ ਸੋਨੀ, ਉਧੈ ਵਰਮਾ ਅਤੇ ਚੇਤਨ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here