ਰੋਪੜ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਰੋਪੜ ਵਿੱਚ ਚਾਈਨਾ ਡੋਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ, ਜਿੱਥੇ ਅੱਜ ਪੂਰੇ ਦੇਸ਼ ਵਿੱਚ ਬੱਚਿਆਂ ਦਾ ਦਿਨ ਮਨਾਇਆਂ ਜਾ ਰਿਹਾ ਹੈ ਉਥੇ ਹੀ ਰੋਪੜ ਦੇ ਪਿੰਡ ਕੋਟਲਾ ਨਿਹੰਗ ਵਿੱਚ 13 ਸਾਲ ਦੇ ਬੱਚੇ ਦੀ ਖਤਰਨਾਕ ਅਤੇ ਪਾਬੰਦੀਸ਼ੁਦਾ ਚਾਈਨਾ ਡੋਰ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੱਚਾ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ, ਕਿ ਰਸਤੇ ਵਿੱਚ ਚਾਈਨਾ ਡੋਰ ਗਲ ਵਿੱਚ ਅੜਕ ਜਾਣ ਕਾਰਨ ਗਲ ਕੱਟਿਆ ਗਿਆ।
ਬੱਚੇ ਨੇ ਤੁਰੰਤ ਰੁਮਾਲ ਬੰਨ੍ਹ ਕੇ ਘਰ ਪੁੱਜਿਆ, ਜਿਥੇ ਉਹ ਬੇਹੋਸ਼ ਹੋ ਗਿਆ। ਮਾਪਿਆਂ ਵੱਲੋਂ ਤੁਰੰਤ ਹਸਪਤਾਲ ਲਿਜਾਉਣ ਦੀ ਕੋਸਿ਼ਸ਼ ਕੀਤੀ ਗਈ, ਪਰੰਤੂ ਬੱਚੇ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਬੱਚੇ ਦੀ ਮੌਤ ਕਾਰਨ ਮਾਪਿਆਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਡੋਰ *ਤੇ ਸਖਤੀ ਨਾਲ ਪਾਬੰਦੀ ਲਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ।