Friday, October 23, 2026
Home Crime ਦਿੱਲੀ ਵਿੱਚ ਪ੍ਰੇਮੀ ਨੇ ਗਰਲਫੈ੍ਰਡ ਦੇ 35 ਟੁਕੜੇ ਕਰ ਦਿੱਲੀ ਦੇ ਵੱਖ-ਵੱਖ...

ਦਿੱਲੀ ਵਿੱਚ ਪ੍ਰੇਮੀ ਨੇ ਗਰਲਫੈ੍ਰਡ ਦੇ 35 ਟੁਕੜੇ ਕਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟੇ, ਟੁਕੜਿਆਂ ਨੂੰ 18 ਦਿਨ ਫਰਿੱਜ਼ ਵਿੱਚ ਰੱਖਿਆ

ਨਵੀਂ ਦਿੱਲੀ: (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਦਿੱਲੀ ‘ਚ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀ ਇਕ ਲੜਕੀ ਦਾ ਉਸਦੇ ਪ੍ਰੇਮੀ ਨੇ ਬੜੀ ਬੇਰਿਹਮੀ ਨਾਲ ਕਤਲ ਕਰ ਦਿੱਤਾ। ਪ੍ਰੇਮੀ ਨੇ ਇਸਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁੱਟ ਦਿੱਤੇ। ਪੁਲਿਸ ਵੱਲੋ ਲੜਕੀ ਦੇ ਕਤਲ ਮਾਮਲੇ ‘ਚ 5 ਮਹੀਨਿਆਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰਕੇ ਆਪਣੇ ਘਰ ‘ਚ ਰੱਖ ਲਏ। ਇਸ ਦੇ ਲਈ ਆਫਤਾਬ ਨੇ ਨਵਾਂ ਵੱਡਾ ਫਰਿੱਜ ਖਰੀਦਿਆ ਅਤੇ ਲਾਸ਼ ਦੇ ਟੁਕੜਿਆਂ ਨੂੰ 18 ਦਿਨਾਂ ਤੱਕ ਘਰ ‘ਚ ਰੱਖਿਆ।

Advertisements

ਰਾਤ ਦੇ 2 ਵਜੇ ਉਹ ਇਕ-ਇਕ ਕਰਕੇ ਲਾਸ਼ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ। ਹੁਣ ਤੱਕ ਕਰੀਬ 10 ਤੋਂ 15 ਲਾਸ਼ਾਂ ਦੇ ਟੁਕੜੇ ਬਰਾਮਦ ਕੀਤੇ ਜਾ ਚੁੱਕੇ ਹਨ। ਲੜਕੀ ਜੋ ਕਿ ਮੁੰਬਈ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਕਤਲ ਦਾ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਮੁੰਬਈ ਦੇ ਮਲਾਡ ਇਲਾਕੇ ਦੀ ਰਹਿਣ ਵਾਲੀ 26 ਸਾਲਾ ਸ਼ਰਧਾ ਵਾਕਰ ਨੂੰ ਵਿਆਹ ਦੇ ਬਹਾਨੇ ਦਿੱਲੀ ਲੈ ਕੇ ਆਇਆ ਸੀ। ਵਿਕਾਸ ਮਦਨ ਵਾਕਰ (59) ਨੇ 8 ਨਵੰਬਰ ਨੂੰ ਦਿੱਲੀ ਦੇ ਮਹਿਰੌਲੀ ਥਾਣੇ ਵਿੱਚ ਆਪਣੀ ਧੀ ਨੂੰ ਅਗਵਾ ਕਰਨ ਲਈ ਐਫਆਈਆਰ ਦਰਜ਼ ਕਰਵਾਈ ਸੀ।

LEAVE A REPLY

Please enter your comment!
Please enter your name here