ਭਾਜਪਾ ਆਗੂ ਖੋਜੇਵਾਲ ਦੇ ਜਨਮ ਦਿਨ ਤੇ ਰਿੰਪੀ ਸ਼ਰਮਾ ਨੇ ਬੂਟਾ ਭੇਂਟ ਕਰਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੁਨੇਹਾ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਵਾਤਾਵਰਨ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਆਉਣ ਲੱਗੀ ਹੈ।ਇਸ ਕੜੀ ਵਿਚ ਭਾਜਪਾ ਦੇ ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ ਨੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਇਕ ਬੂਟਾ ਤੋਹਫ਼ੇ ਵਿਚ ਦੇ ਕੇ ਰੁੱਖ ਲਗਾਉਣ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ।ਖੋਜੇਵਾਲ ਨੇ ਰਿੰਪੀ ਸ਼ਰਮਾ ਵੱਲੋਂ ਸਮਾਜ ਦੇ ਲਈ ਵਾਤਾਵਰਨ ਸੰਭਾਲ ਦੀ ਦਿਸ਼ਾ ਵਿੱਚ ਉਸਾਰੂ ਕੋਸ਼ਿਸ਼ ਦੱਸਦੇ ਹੋਏ ਹਰ ਕਿਸੇ ਨੂੰ ਸ਼ੁਭ ਮੌਕਿਆਂ ਤੇ ਫਜ਼ੂਲ ਖਰਚੀ ਦੀ ਬਜਾਏ ਬੂਟੇ ਲਗਾਉਣੇ ਚਾਹੀਦੇ ਹਨ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਸ਼ਾਮਲ ਕਰਨ ਦੇ ਨਾਲ ਨਾਲ ਪੌਦੇ ਲਗਾਉਣ ਨੂੰ ਜੀਵਨ ਦੇ ਵੱਖ-ਵੱਖ ਮਹੱਤਵਪੂਰਨ ਦਿਨਾਂ ਨਾਲ ਜੋੜੀਏ।ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਵਰਗੇ ਮਹੱਤਵਪੂਰਨ ਦਿਨਾਂ ਨੂੰ ਵਿਸ਼ੇਸ਼ ਬਣਾਉਣ ਲਈ ਬੂਟੇ ਲਗਾਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।

Advertisements

ਰਿੰਪੀ ਸ਼ਰਮਾ ਨੇ ਕਿਹਾ ਕਿ ਅਜੋਕੇ ਹਾਲਾਤਾਂ ਵਿੱਚ ਜਦੋਂ ਜੰਗਲਾਂ ਦਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ ਤਾਂ ਸਮੁੱਚੇ ਸਮਾਜ ਨੂੰ ਇਸ ਤਰਾਂ ਦੇ ਆਯੋਜਨ ਤੋਂ ਸਬਕ ਲੈਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਮੁੱਚੀ ਧਰਤੀ ਅਤੇ ਕੁਦਰਤ ਨੂੰ ਸੁਰੱਖਿਅਤ ਅਤੇ ਸੰਤੁਲਿਤਸਾ ਰੱਖਣ ਲਈ ਰੁੱਖ ਲਗਾਉਣ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਹਰ ਵਾਰ ਅਸੀਂ ਵਿਕਾਸ ਦੇ ਨਾਂ ਤੇ ਕੁਝ ਰੁੱਖ ਗੁਆ ਰਹੇ ਹਾਂ।ਇਸ ਲਈ ਅਸੀਂ ਬਨਸਪਤੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਹ ਸੰਕਲਪ ਬਣਾਇਆ ਹੈ ਕਿ ਹਰ ਕੋਈ ਵੀ ਵਿਅਕਤੀ,ਭਾਵੇਂ ਉਹ ਔਰਤ ਹੋਵੇ ਜਾਂ ਮਰਦ,ਆਪਣੇ ਜਨਮ ਦਿਨ ਤੇ ਇਕ ਪੌਦਾ ਜ਼ਰੂਰ ਲਗਾਵੇ ਅਤੇ ਬੂਟਾ ਹੀ ਗਿਫਟ ਕਰੇ।

LEAVE A REPLY

Please enter your comment!
Please enter your name here