277 ਮੁਕੱਦਮਿਆ ਚ ਬਰਾਮਦ ਡਰੱਗਸ ਨੂੰ ਜਿਲਾ ਪੁਲਿਸ ਨੇ ਕੀਤਾ ਨਸ਼ਟ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਸਰਕਾਰ ਦੀ ਨਸ਼ਿਆ ਦੇ ਖਾਤਮੇ ਲਈ ਵਿੱਡੀ ਗਈ ਮੁਹਿੰਮ ਤਹਿਤ ਜਿਲਾ ਪੱਧਰੀ ਡਰੱਗ ਡਿਸਪੋਜਲ ਕਮੇਟੀ ਨਵਨੀਤ ਸਿੰਘ ਬੈਸ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਅਤੇ ਹਰਵਿੰਦਰ ਸਿੰਘ PPS ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ, ਬਰਜਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ, ਮਨਿੰਦਰਪਾਲ ਸਿੰਘ PPS ਉਪ ਪੁਲਿਸ ਕਪਤਾਨ ਸਬ ਡਵੀਜ਼ਨ ਕਪੂਰਥਲਾ ਦੀ ਅਗਵਾਈ ਹੇਠ NDPS ACT ਤਹਿਤ ਦਰਜ ਹੋਏ ਕੁੱਲ 277 ਮੁਕੱਦਮਿਆ ਦਾ ਮਾਲ ਮੁਕੱਦਮਾ ਨੂੰ ਸੈਟਰਲਾਈਜ ਮਾਲਖਾਨਾ ਅਤੇ ਜੁਡੀਸ਼ੀਅਲ ਮਾਲਖਾਨਾ ਵਿੱਚੋ ਨਸ਼ਟ ਕੀਤਾ ਗਿਆ।

Advertisements

ਇਸ ਨਸ਼ਟ ਕੀਤੇ ਗਏ ਮਾਲ ਮੁਕੱਦਮੇ ਵਿੱਚ 174 ਕਿੱਲੋ 840 ਗ੍ਰਾਮ ਡੋਡੇ ਚੂਰਾ ਪੋਸਤ, 558 ਗ੍ਰਾਮ ਹੈਰੋਇਨ, 95 ਗ੍ਰਾਮ ਸਮੈਕ, 04 ਕਿੱਲੋ 600 ਗ੍ਰਾਮ ਗਾਂਜਾ, 626 ਨਸ਼ੀਲੀਆ ਗੋਲੀਆ, 120 ਨਸ਼ੀਲੇ ਕੈਪਸੂਲ, 02 ਨਸ਼ੀਲੇ ਟੀਕੇ, 01 ਕਿੱਲੋ 418 ਗ੍ਰਾਮ ਨਸ਼ੀਲਾ ਪਦਾਰਥ ਸ਼ਾਮਲ ਹੈ।

LEAVE A REPLY

Please enter your comment!
Please enter your name here