ਪੱਤਰਕਾਰ ਜਤਿੰਦਰ ਡਾਹਡਾ ਦੀ ਮੋਤ ਦਾ ਜਿੰਮੇਦਾਰ ਡਰਾਈਵਰ ਬਸ ਸਣੇ ਪੁਲਿਸ ਅੜਿੱਕੇ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ-ਪ੍ਰਵੀਨ ਸੋਹਲ। ਬੀਤੇ ਦਿਨੀਂ ਹਾਜੀਪੁਰ ਤੋਂ ਇੱਕ ਹਿੰਦੀ ਅਖਬਾਰ ਦੇ ਪੱਤਰਕਾਰ ਜਤਿੰਦਰ ਡਾਹਡਾ ਨੂੰ ਮਮੂਲੀ ਵਿਵਾਦ ਤੋਂ ਬਾਅਦ ਮੋਤ ਦੇ ਮੂੰਹ ਵਿੱਚ ਧੱਕਾ ਮਾਰਨ ਵਾਲਾ ਡਰਾਈਵਰ ਹਾਜੀਪੁਰ ਪੁਲਿਸ ਨੇ ਦੋ ਦਿਨ ਬਾਅਦ ਹੀ ਬਸ ਸਣੇ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧ ਵਿੱਚ ਥਾਣਾ ਮੁੱਖੀ ਹਾਜੀਪੁਰ ਅਮਰਜੀਤ ਕੋਰ ਨੇ ਦੱਸਿਆ ਕਿ ਮੁਕੱਦਮਾ ਨੰਬਰ-63 ਵਿੱਚ ਲੋੜੀਂਦੇ ਚੱਲ ਰਹੇ ਬਸ ਡਰਾਈਵਰ ਹਰਜਿੰਦਰ ਸਿੰਘ ਉਰਫ਼ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਗੱਗ ਜੱਲੋ ਥਾਣਾ ਦਸੂਹਾ ਨੂੰ ਹਿਰਾਸਤ ਵਿੱਚ ਲੈਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।

Advertisements

ਕੀ ਸੀ ਮਾਮਲਾ
ਮ੍ਰਿਤਕ ਪੱਤਰਕਾਰ ਜਤਿੰਦਰ ਡਾਹਡਾ (56) ਦੇ ਵੱਡੇ ਭਰਾ ਵਰਿੰਦਰ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਭਰਾ ਜਤਿੰਦਰ ਡਾਹਡਾ ਤੇ ਪਰਿਵਾਰ ਨਾਲ ਆਪਣੇ ਪਿੰਡ ਸਰਿਆਣਾ ਤੋਂ ਮੁਕੇਰੀਆਂ ਵੱਲ ਕਿਸੇ ਪ੍ਰੋਗਰਾਮ ਵਿੱਚ ਆਪਣੀਆਂ ਦੋ ਕਾਰਾਂ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਅੱਡਾ ਭੱਲੋਵਾਲ ਦੇ ਕੋਲ ਨਹਿਰ ਦੇ ਪੁਲ ਤੋਂ ਮੁਕੇਰੀਆਂ ਵੱਲ ਨੂੰ ਮੁੜਨ ਲੱਗੇ ਤਾਂ ਹਾਜੀਪੁਰ ਵਾਲੇ ਪਾਸੇ ਤੋਂ ਆ ਰਹੀ ਕਰਤਾਰ ਕੰਪਨੀ ਦੀ ਤੇਜ਼ ਰਫ਼ਤਾਰ ਬਸ ਨੰਬਰ ਪੀਬੀ 08 ਬੀਜੀ 8151ਨੇ ਉਨ੍ਹਾਂ ਦੀ ਕਾਰ ਨੂੰ ਅਗਲੇ ਹਿੱਸੇ ਤੋਂ ਓਵਰਟੇਕ ਕਰਦੇ ਸਮੇਂ ਮਮੂਲੀ ਜਿਹੀ ਟੱਕਰ ਮਾਰ ਦਿੱਤੀ।ਅਤੇ ਬਸ ਦਾ ਡਰਾਈਵਰ ਜੋ ਆਪਣਾ ਨਾਮ ਹਰਜਿੰਦਰ ਸਿੰਘ ਉਰਫ਼ ਰਾਜੂ ਦਸਦਾ ਸੀ ਨੇ ਬਸ ਦੀ ਬਾਰੀ ਖੋਲ੍ਹ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰ ਕਰ ਦਿੱਤੀਆਂ ਅਤੇ ਬਸ ਰੋਕ ਕੇ ਉਤਰ ਆਇਆ। ਜਦੋਂ ਮੇਰੇ ਭਰਾ ਜਤਿੰਦਰ ਡਾਹਡਾ ਨੇ ਕਾਰ ਚੋਂ ਉੱਤਰ ਕੇ ਬਸ ਦੇ ਡਰਾਈਵਰ ਨੂੰ ਗਾਲ੍ਹਾਂ ਕਢਣ ਦਾ ਕਾਰਣ ਪੁਛਿਆ ਤਾਂ ਡਰਾਈਵਰ ਰਾਜੂ ਨੇ ਉਸ ਨੂੰ ਗਾਲ੍ਹਾਂ ਕਢਦੇ ਹੋਏ ਜੋਰਦਾਰ ਧੱਕਾ ਮਾਰ ਦਿੱਤਾ। ਜਿਸ ਕਰਕੇ ਜਤਿੰਦਰ ਡਾਹਡਾ ਸੜਕ ਤੇ ਡਿੱਗ ਪਿਆ ਤੇ ਬੇਸ਼ੁਧ ਹੋ ਗਿਆ। ਅਤੇ ਡਰਾਈਵਰ ਮੋਕੇ ਤੋਂ ਬਸ ਲੈਕੇ ਫਰਾਰ ਹੋ ਗਿਆ। ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਤੇ ਪਏ ਆਪਣੇ ਬੇਸ਼ੁਧ ਭਰਾ ਨੂੰ ਆਪਣੀ ਗੱਡੀ ਵਿੱਚ ਮੁਕੇਰੀਆਂ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ਼ ਲਈ ਪੁਜਾਈਆ। ਜਿਥੇ ਇਲਾਜ਼ ਦੋਰਾਨ ਉਸ ਦੀ ਸੋਮਵਾਰ ਨੂੰ ਸਵੇਰੇ ਨੂੰ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਵਿੱਚ ਵੀ ਡਰਾਈਵਰ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਣ ਭਾਰੀ ਰੋਸ਼ ਸੀ।

LEAVE A REPLY

Please enter your comment!
Please enter your name here