ਭਾਰਤ ਜੋੜੋ ਯਾਤਰਾ ਦਾ ਪੰਜਾਬ ਵਿੱਚ ਹੋਵੇਗਾ ਇਤਿਹਾਸਕ ਸਵਾਗਤ: ਜ਼ਿਲ੍ਹਾ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪ੍ਰਵੇਸ਼ ਹੋਣ ਜਾ ਰਿਹਾ ਹੈ।ਜਨਵਰੀ ਦੇ ਪਹਿਲੇ ਮਹੀਨੇ ਵਿੱਚ ਪੰਜਾਬ ਪਹੁੰਚਣ ਵਾਲੀ ਭਾਰਤ ਜੋੜੋ ਯਾਤਰਾ ਦਾ ਕਾਂਗਰਸ ਪਾਰਟੀ ਗਰਮਜੋਸ਼ੀ ਨਾਲ ਸਵਾਗਤ ਕਰੇਗੀ।ਯਾਤਰਾ ਦੇ ਸੂਬੇ ਵਿੱਚ ਦੇ ਸਫਲ ਆਯੋਜਨ ਲਈ ਕਾਂਗਰਸੀ ਆਗੂ ਜੁਟ ਗਏ ਹਨ।ਜ਼ਿਲ੍ਹਾ ਕਾਂਗਰਸ ਨੇ ਇਸ ਯਾਤਰਾ ਨੂੰ ਲੈ ਕੇ ਇਕ ਅਹਿਮ ਮੀਟਿੰਗ ਦਾ ਆਯੋਜਨ ਸੋਮਵਾਰ ਨੂੰ ਹੈਰੀਟੇਜ ਸਿਟੀ ਕਪੂਰਥਲਾ ਦੇ ਏਕਤਾ ਭਵਨ ਵਿਖੇ ਕੀਤਾ।ਇਸ ਮੀਟਿੰਗ ਵਿੱਚ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਅਬਜ਼ਰਵਰ ਦਰਸ਼ਨ ਸਿੰਘ ਟਾਲੀ ਵਿਸ਼ੇਸ਼ ਤੋਰ ਤੇ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ।ਇਸ ਮੌਕੇ ਧਾਲੀਵਾਲ ਨੇ ਕਾਂਗਰਸ ਵਰਕਰਾਂ ਨੂੰ ਭਾਰਤ ਜੋੜੋ ਯਾਤਰਾ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ।ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਭਾਰਤ ਨੂੰ ਇਕਜੁਟ ਕਰਨ ਲਈ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕੀਤੀ ਹੈ।ਇਹ ਯਾਤਰਾ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਚ ਦਾਖਲ ਹੋਵੇਗੀ।

Advertisements

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਭਰ ਚ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਜਾ ਰਿਹਾ ਹੈ,ਜਿਸ ਤਰ੍ਹਾਂ ਰਾਹੁਲ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਰਹੀ ਹੈ,ਉਸ ਤੋਂ ਸਪੱਸ਼ਟ ਹੈ ਕਿ ਇਸ ਦੇ ਬਿਹਤਰ ਨਤੀਜੇ ਜਰੂਰ ਨਿਕਲਣਗੇ।ਜ਼ਿਲ੍ਹਾ ਅਬਜ਼ਰਵਰ ਦਰਸ਼ਨ ਸਿੰਘ ਟਾਲੀ ਨੇ ਕਿਹਾ ਹੈ ਕਿ ਇਸ ਯਾਤਰਾ ਤੋਂ ਬਾਅਦ ਸਮੁੱਚੀ ਕਾਂਗਰਸ ਇਕਜੁੱਟ ਹੋ ਕੇ ਮਿਸ਼ਨ 2024 ਤੇ ਕੰਮ ਸ਼ੁਰੂ ਕਰ ਦੇਵੇਗੀ।ਭਾਰਤ ਜੋੜੋ ਯਾਤਰਾ ਦੀ ਸਮਾਪਤੀ ਤੋਂ ਬਾਅਦ ਕਾਂਗਰਸ ਪਾਰਟੀ ਜਿਸ ਤਰ੍ਹਾਂ ਮੇਹਨਤ ਕਰੇਗੀ,ਉਸ ਨਾਲ ਅੱਜ ਹੀ ਦਾਅਵਾ ਕਰਦਾ ਹਾਂ ਕਿ ਭਾਰਤੀ ਜਨਤਾ ਪਾਰਟੀ 2024 ਵਿੱਚ ਨਹੀਂ ਆਵੇਗੀ।ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਕਾਂਗਰਸ ਦੀ ਪਦ ਯਾਤਰਾ ਨਾਲ ਲੋਕ ਜੁੜ ਰਹੇ ਹਨ,ਲੋਕਾਂ ਦਾ ਇਸ ਵੱਲ ਝੁਕਾਅ ਹੈ।ਯਾਤਰਾ ਵਿੱਚ ਲੋਕ ਆਪਣੇ ਆਪ ਸ਼ਾਮਲ ਹੋ ਰਹੇ ਹਨ,ਕੋਈ ਲੈ ਕੇ ਨਹੀਂ ਆ ਰਿਹਾ ਹੈਇਸ ਦਾ ਮਤਲਬ ਜਨਤਾ ਪਰੇਸ਼ਾਨ ਹੈ,ਤੰਗ ਹੈ।ਰਾਹੁਲ ਗਾਂਧੀ ਨੇ ਜੋ ਮੁੱਦੇ ਉਠਾਏ ਹਨ ਮਹਿੰਗਾਈ,ਬੇਰੁਜ਼ਗਾਰੀ, ਨੌਜਵਾਨਾਂ ਲਈ।ਜੇਕਰ ਨੌਜਵਾਨ ਨੂੰ ਸਮਝ ਵਿੱਚ ਆ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਕ੍ਰਾਂਤੀ ਆਵੇਗੀ,ਨੌਜਵਾਨ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਇਸ ਦੇਸ਼ ਪ੍ਰਤੀ ਹੋਵੇਗਾ।ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਅਤੇ ਕੌਂਸਲਰ ਕਰਨ ਮਹਾਜਨ ਨੇ ਕਿਹਾ ਕਿ ਅੱਜ ਉਹ ਸਮਾਂ ਆ ਗਿਆ ਹੈ ਕਿ ਨੌਜਵਾਨਾਂ ਆਪਣੀ ਜਿੰਮੇਵਾਰੀ ਨੂੰ ਪਹਿਚਾਣਨ।

ਉਨ੍ਹਾਂ ਕਿਹਾ ਕਿ ਸਾਡੀ ਭਾਰਤ ਜੋੜੋ ਯਾਤਰਾ ਹਰਿਆਣੇ ਤੋਂ ਹੁੰਦੀ ਹੋਈ ਪੰਜਾਬ ਪਹੁੰਚੇਗੀ ਅਤੇ ਹੁਣ ਕੋਈ ਵੀ ਤਾਕਤ ਸਾਨੂੰ ਸ਼੍ਰੀਨਗਰ ਵਿੱਚ ਤਿਰੰਗਾ ਲਹਿਰਾਉਣ ਤੋਂ ਨਹੀਂ ਰੋਕ ਸਕੇਗੀ।ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਉਦੇਸ਼ ਡਰ,ਨਫ਼ਰਤ,ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਖਤਮ ਕਰਕੇ ਨਿਆ ਦਾ ਭਾਰਤ ਬਣਾਉਣਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਨੌਜਵਾਨਾਂ,ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਡਰ ਫੈਲਾਉਂਦੀ ਹੈ ਅਤੇ ਜਦੋਂ ਉਨ੍ਹਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ ਹੈ ਤਾਂ ਉਹ ਇਸ ਨੂੰ ਹਿੰਸਾ ਵਿੱਚ ਬਦਲ ਦਿੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਬੇਰੁਜ਼ਗਾਰੀ,ਮਹਿੰਗਾਈ ਅਤੇ ਉੱਚ ਸਿੱਖਿਆ ਦੇ ਨਿੱਜੀਕਰਨ ਦਾ ਮੁੱਦਾ ਵੀ ਚੁੱਕਿਆ।ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮਨੋਜ ਭਸੀਨ,ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਾਹੁਲ ਮੰਸੂ,ਡਿਪਟੀ ਮੇਅਰ ਮਾਸਟਰ ਵਿਨੋਦ ਸੂਦ,ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਰਜਿੰਦਰ ਕੌੜਾ,ਕੌਂਸਲਰ ਨਰਿੰਦਰ ਮੰਸੂ,ਕਾਂਗਰਸੀ ਆਗੂ ਕੁਲਦੀਪ ਸਿੰਘ,ਕੌਂਸਲਰ ਗਰੀਸ ਭਸੀਨ,ਨਰਾਇਣ ਵਸ਼ਿਸ਼ਟ,ਰਮੇਸ਼ ਮਹਿਰਾ,ਸੋਨੂੰ ਪੰਡਿਤ,ਕੌਂਸ਼ਲਰ ਦੇਸ਼ ਬੰਧੂ,ਕੌਂਸ਼ਲਾਰ ਮਨਜਿੰਦਰ ਸਾਹੀ,ਕੌਂਸ਼ਲਾਰ ਜੋਤੀ ਧੀਰ,ਕੌਂਸ਼ਲਾਰ ਮਨੀਸ਼ ਸ਼ਾਹ,ਐਡਵੋਕੇਟ ਸਰਬਜੀਤ ਵਾਲੀਆ,ਕਿੱਕੀ ਵਾਲੀਆ,ਸੰਜੇ ਸ਼ਰਮਾ,ਹਰਜੀਤ ਸਿੰਘ ਵਾਲੀਆ,ਤਰਸੇਮ ਲਾਲ,ਰਜਿੰਦਰ ਸਿੰਘ ਵਾਲੀਆ,ਬਲਜੀਤ ਸਿੰਘ ਕਾਲਾ,ਕੌਂਸ਼ਲਰ ਹਰਜੀਤ ਕੌਰ,ਨਰੇਸ਼ ਮਰਵਾਹਾ ਡਾ.ਪ੍ਰੇਮ ਅਟਵਾਲ,ਜਗਤਾਰ ਸਿੰਘ ਝੀਤਾ,ਕੇਹਰ ਸਿੰਘ, ਠਾਕੁਰ ਦਾਸ ਗਿੱਲ ਤਜਿੰਦਰ ਸਿੰਘ ਭੰਡਾਰੀ,ਕੌਂਸਲਰ ਹਰਸਿਮਰਨਜੀਤ ਸਿੰਘ ਪ੍ਰਿੰਸ,ਜਗਦੀਸ਼ ਸਿੰਘ,ਕੌਂਸਲਰ ਹਰੀਸ਼ ਕੁਮਾਰ,ਅਸ਼ੋਕ ਪਾਸੀ, ਗੁਰਦੇਵ ਸਿੰਘ ਧਮ,ਗੁਰਦੀਪ ਸਿੰਘ ਬਿਸ਼ਨਪੁਰ,ਬਲਵੰਤ ਸਿੰਘ,ਲਾਭ ਚੰਦ ਠਿਗਲੀ, ਹਰਭਜਨ ਸਿੰਘ ਭਗਤਪੁਰ,ਚੇਅਰਮੈਨ ਚਰਨ ਸਿੰਘ ਭਗਤਪੁਰ,ਐਡਵੋਕੇਟ ਜਸਪਾਲ ਸਿੰਘ,ਸੋਨੂੰ ਨਵਾਂ ਪਿੰਡ ਭੱਟੇ,ਅਵਤਾਰ ਸਿੰਘ ਵਾਲੀਆ,ਓਮ ਪ੍ਰਕਾਸ਼ ਸ਼ਰਮਾ,ਤਰਸੇਮ ਲਾਲ ਮਾਸਟਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here