ਸਰਕਾਰੀ ਸਕੂਲ ਬੋਹਣ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਖੇ  ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ  ਲੈਕਚਰਾਰ ਮੁਨੀਸ਼ ਮੋਦਗਿੱਲ ਨੇ ਦੱਸਿਆ ਕੀ ਰੋਜ਼ਾਨਾ ਸੜਕਾਂ ਉਪਰ ਹੋ ਰਹੀਆਂ ਦੁਰਘਟਨਾਵਾਂ ਦਾ ਮੁੱਖ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਉਨ੍ਹਾਂ  ਦੱਸਿਆ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਬਹੁਮੁੱਲੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।  ਸਾਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ  ਚਾਰ ਪਹੀਆ ਤੋਂ ਵੱਡੀਆਂ ਗੱਡੀਆਂ ਚਲਾਉਣ ਲਈ ਚੋਣ ਸਮੇਂ ਸੀਟ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਟਾਪ ਲਾਇਨ ਤੇ ਰੁਕਦੇ ਹੋਏ ਪੈਦਲ ਚਲਣ ਵਾਲਿਆਂ ਵਾਸਤੇ ਰਸਤਾ ਛੱਡਣਾ ਚਾਹੀਦਾ ਹੈ। 

Advertisements

ਸਾਨੂੰ ਕਦੇ ਵੀ ਲਾਲ ਬੱਤੀ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਗੱਡੀ ਨੂੰ ਨਿਰਧਾਰਿਤ ਸਪੀਡ ਤੋਂ ਉਪਰ ਨਹੀਂ ਚਲਾਉਣਾ ਚਾਹੀਦਾ। ਇਸ ਮੌਕੇ ਲੈਕਚਰਾਰ ਮੁਨੀਸ਼ ਮੋਦਗਿਲ, ਲੈਕਚਰਾਰ ਗੁਰਪ੍ਰੀਤ ਕੌਰ, ਲੈਕਚਰਾਰ ਹਰਵਿੰਦਰ ਕੌਰ,  ਪੀਟੀਆਈ ਅਮਰਜੀਤ ਰਾਏ, ਅਧਿਆਪਕ ਬਲਵੀਰ ਸਿੰਘ, ਸ਼ਬਨਮ, ਅਮਨਪ੍ਰੀਤ ਕੌਰ, ਹਰਮੇਸ਼ ਕੁਮਾਰੀ, ਹਰਕਮਲ ਕੋਰ, ਬਲਜਿੰਦਰ ਕੌਰ, ਸੀਮਾ ਰਾਣੀ , ਮੋਨਿਕਾ ਲਾਬਾ ਅਤੇ ਸੁਨੀਤਾ ਰਾਣੀ ਸਮੇਤ ਸਮੂਹ ਵਿਦਿਆਰਥੀਆਂ ਨੇ ਟਰੈਫਿਕ  ਨਿਯਮਾਂ ਦੀ ਪਾਲਣਾ ਸਬੰਧੀ ਹਲਫ਼ ਵੀ ਲਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇਹ ਪ੍ਰਣ ਵੀ ਲਿਆ ਗਿਆ ਕਿ ਉਹ ਆਪਣੇ ਮਾਪਿਆਂ ਨੂੰ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਇਹਨਾ ਨਿਯਮਾਂ ਬਾਰੇ ਜਾਣੂ ਕਰਵਾਉਣਗੇ|

LEAVE A REPLY

Please enter your comment!
Please enter your name here