ਸ਼ਿਵ ਸੈਨਿਕਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਹਿੰਦੂ ਸ਼ੇਰ ਮਰਹੂਮ ਜਗਦੀਸ਼ ਕਟਾਰੀਆ ਨੂੰ ਦਿੱਤੀ ਸ਼ਰਧਾਂਜਲੀ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਿਰਭੈ ਵਿਚਾਰਾਂ ਦੇ ਕਾਰਨ ਜ਼ਿਲੇ ਦੇ ਨਾਲ-ਨਾਲ ਪੂਰੇ ਸੂਬੇ ਦੀ ਰਾਜਨੀਤੀ ਵਿਚ ਵਿਚ ਆਪਣਾ ਕੱਦ ਸਿਆਸਤ ਤੋਂ ਉੱਪਰ ਕਰਨ ਵਾਲੇ ਅਤੇ ਹਿੰਦੂਤਵ ਵਿਚਾਰਧਾਰਾ ਅਤੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਅਤੇ ਹਿੰਦੂ ਹਿਰਦੇ ਸਮਰਾਟ ਅਤੇ ਸਮੁੱਚੇ ਸਮਾਜ ਦੇ ਬਹੁਤ ਹੀ ਪਿਆਰੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੂੰ ਪ੍ਰਭੂ ਨੇ ਜਿਨਿ ਸਾਹਾ ਪੂੰਜੀ ਬਖਸ਼ਿਸ਼ ਕੀਤੀ ਉਣੀ ਪੂਰੀ ਕਰਕੇ 5 ਦਸੰਬਰ ਨੂੰ ਸਾਨੂੰ ਸਾਰੀਆਂ ਨੂੰ ਅਲਵਿਦਾ ਕਹਿ ਗਏ ਸਨ।ਜਗਦੀਸ਼ ਕਟਾਰੀਆ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਇਕ ਸ਼ੋਕ ਸਭਾ ਦਾ ਆਯੋਜਨ ਕਰਕੇ ਮਰਹੂਮ ਜਗਦੀਸ਼ ਕਟਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ। ਵੀਰਵਾਰ ਨੂੰ ਸ਼ੋਕ ਸਭਾ ਜ਼ਿਲ੍ਹਾ ਦਫ਼ਤਰ ਭੈਰੋ ਮੰਦਰ ਵਿਖੇ ਆਯੋਜਿਤ ਕੀਤੀ ਗਈ।ਜਿਸ ਵਿਚ ਵੱਡੀ ਗਿਣਤੀ ਵਿਚ ਸ਼ਿਵ ਸੈਨਿਕਾਂ ਨੇ ਸ਼ਿਰਕਤ ਕਰਕੇ ਦੋ ਮਿੰਟ ਦਾ ਮੌਨ ਧਾਰ ਕੇ ਮਰਹੂਮ ਜਗਦੀਸ਼ ਕਟਾਰੀਆ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਨੇ ਜਗਦੀਸ਼ ਕਟਾਰੀਆ ਨੂੰ ਯਾਦ ਕਰਦਿਆਂ ਕਿਹਾ ਕਿ ਜਗਦੀਸ਼ ਕਟਾਰੀਆ ਬਿਨਾਂ ਕਿਸੇ ਡਰ ਦੇ ਲੋਕਾਂ ਦੇ ਹੱਕ ਲਈ ਆਪਣੀ ਗੱਲ ਕਹਿੰਦੇ ਸਨ, ਉਨ੍ਹਾਂਦੇ ਪਹਿਰਾਵੇ ਤੋਂ ਭਾਰਤ ਦੀ ਸੰਸਕ੍ਰਿਤੀ ਦਾ ਪ੍ਰਗਟਾਵਾ ਹੁੰਦਾ ਸੀ। ਦਲੇਰ ਅਤੇ ਅਦੁੱਤੀ,ਉਹ ਲੋਕ ਭਲਾਈ ਦੇ ਮੁੱਦੇ ਉਠਾਉਣ ਤੋਂ ਕਦੇ ਵੀ ਨਹੀਂ ਝਿਜਕਦੇ ਸਨ।ਕਾਲੀਆ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਵੱਧ ਸਮੇਂ ਤੱਕ ਸ਼ਿਵ ਸੈਨਾ ਬਾਲ ਠਾਕਰੇ ਨੇ ਵਿੱਚ ਵੱਖ-ਵੱਖ ਅਹੁਦਿਆਂ ਤੇ ਸ਼ਹਿਰ ਦੇ ਲੋਕਾਂ ਅਤੇ ਹਿੰਦੂ ਸਮਾਜ ਦੇ ਲਈ ਨਿਡਰਤਾ ਨਾਲ ਅਵਾਜ ਬੁਲੰਦ ਕਰਨ ਵਾਲੇ ਜਗਦੀਸ਼ ਕਟਾਰੀਆ ਦੀ ਸੋਚ ਅਤੇ ਪ੍ਰੇਰਨਾ ਹਮੇਸ਼ਾ ਹਰ ਸ਼ਿਵ ਸੈਨਿਕ ਦੇ ਦਿਲ ਵਿੱਚ ਸਤਿਕਾਰ ਨਾਲ ਯਾਦ ਰਹੇਗੀ।

Advertisements

ਉਨ੍ਹਾਂ ਕਿਹਾ ਕਿ ਜਿੱਥੇ ਸ਼ਿਵ ਸੈਨਾ ਬਾਲ ਠਾਕਰੇ ਨੂੰ ਉਨ੍ਹਾਂ ਦੇ ਦੇਹਾਂਤ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਹਿੰਦੂ ਸਮਾਜ ਨੇ ਹਿੰਦੂ ਸਮਾਜ ਲਈ ਨਿਡਰ ਹੋ ਕੇ ਆਵਾਜ਼ ਬੁਲੰਦ ਕਰਨ ਵਾਲੇ ਆਗੂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਣਦੇ ਦੇ ਦੇਹਾਂਤ ਨਾਲ ਜਿੱਥੇ ਸ਼ਿਵ ਸੈਨਾ ਬਾਲ ਠਾਕਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਹਿੰਦੂ ਸਮਾਜ ਨੇ ਹਿੰਦੂ ਸਮਾਜ ਲਈ ਨਿਡਰ ਹੋ ਕੇ ਆਵਾਜ਼ ਉਠਾਉਣ ਵਾਲਾ ਆਗੂ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਕਟਾਰੀਆ ਦੀ ਗਿਣਤੀ ਸ਼ਹਿਰ ਦੇ ਸਰਗਰਮ ਆਗੂਆਂ ਵਿੱਚ ਹੁੰਦੀ ਸੀ। ਉਨ੍ਹਾਂ ਕਿਹਾ ਕਿ ਭਾਰਤ ਵੀਰਾ ਦੀ ਜਣਨੀ ਹੈ ਪਰ ਜਗਦੀਸ਼ ਕਟਾਰੀਆ ਵਰਗੇ ਸੂਰਮੇ ਵਿਰਲੇ ਹੀ ਪੈਦਾ ਹੁੰਦੇ ਹਨ।ਇਸ ਨਾ ਪੂਰਿਆ ਜਾ ਸਕਣ ਵਾਲੇ ਘਾਟੇ ਦਾ ਦਰਦ ਹਰ ਸ਼ਿਵ ਦੇ ਦਿਲ ਵਿੱਚੋਂ ਨਹੀਂ ਜਾ ਸਕਦਾ।ਕਾਲੀਆ ਨੇ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਹਿੰਦੂ ਯੋਧਾ ਜਗਦੀਸ਼ ਕਟਾਰੀਆ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਹਰ ਸਾਲ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕਰੇਗੀ। ਇਸ ਮੌਕੇ ਤੇ ਰਾਜਿੰਦਰ ਵਰਮਾ, ਧਰਮਿੰਦਰ ਕਾਕਾ, ਯੋਗੇਸ਼ ਸੋਨੀ, ਬਲਬੀਰ ਡੀਸੀ, ਦੀਪਕ ਵਿਗ, ਸਚਿਨ ਬਹਿਲ, ਹਰਦੇਵ ਰਾਜਪੂਤ, ਗਗਨ ਜਲੋਟਾ, ਮਨਦੀਪ ਕੁਮਾਰ, ਸੁਭਮ, ਸੁਰਿੰਦਰ ਲਾਡੀ, ਮਿੰਟੂ ਗੁਪਤਾ, ਸ਼ੈਂਕੀ ਅਰੋੜਾ, ਮੁਕੇਸ਼ ਕਸ਼ਯਪ, ਰਿੰਕੂ ਭੰਡਾਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here