ਗੁਰਦੁਆਰਾ ਸਾਹਿਬ ਦੇ ਦੋ ਹੈਡ ਗ੍ਰੰਥੀਆਂ ਵਿਚਕਾਰ ਹੋਈ ਝੜਪ, ਵੀਡੀਓ ਵਾਇਰਲ

ਜਲੰਧਰ (ਦ ਸਟੈਲਰ ਨਿਊਜ਼)। ਗੁਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂਨਾਨਕ ਨਗਰ ਭੋਗਪੁਰ ਜਲੰਧਰ ਵਾਰਡ ਨੰਬਰ 6 ਵਿਖੇ ਸੰਗਰਾਂਦ ਮੌਕੇ ਲੰਗਰ ਹਾਲ ਵਿੱਚ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਦੀ ਦਸਤਾਰ ਲੱਥੀ ਦੱਸੀ ਜਾ ਰਹੀ ਹੈ ਅਤੇ ਦੋਨਾਂ ਧਿਰਾਂ ਦੇ ਸੱਟਾਂ ਵੀ ਲੱਗੀਆ ਹਨ। ਇਸ ਲੜਾਈ ਮੌਕੇ ਸੰਗਤਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਦੋਨਾਂ ਧਿਰਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

Advertisements

ਦੱਸ ਦਈਏ ਕਿ ਇਹ ਮਾਮਲਾ ਗੁਰਦੁਆਰਾ ਪ੍ਰਬੰਧਕ ਦੇ ਹੈਡ ਗ੍ਰੰਥੀ ਨੂੰ ਬਦਲਣ ਦਾ ਹੈ ਅਤੇ ਇਹ ਵਿਵਾਦ ਦੋਨਾਂ ਧਿਰਾਂ ਵਿੱਚ ਕਈ ਦਿਨਾਂ ਤੋਂ ਚੱਲ ਰਿਹਾ ਸੀ। ਹੈਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੀ ਧਿਰ ਤੇ ਇਲਜਾਮ ਲਗਾਉਂਦੀਆਂ ਕਿਹਾ ਕਿ 2 ਮਹੀਨੇ ਦੀ ਤਨਖਾਹ ਅਜੇ ਨਹੀਂ ਦਿੱਤੀ ਗਈ ਅਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਬਾਹਰ ਲੰਗਰ ਹਾਲ ਵਿੱਚ ਕੁੱਟਿਆਂ ਅਤੇ ਕੇਸਾਂ ਨੂੰ ਪੁਟਿਆ ਅਤੇ ਦਸਤਾਰ ਦੀ ਬੇਅਦਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here