8 ਸਾਲਾਂ ਚ ਮੋਦੀ ਸਰਕਾਰ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ‘ਚ ਕੋਈ ਕੌਰ ਕਸਰ ਨਹੀਂ ਛੱਡੀ: ਸ਼ਾਮ ਸੁੰਦਰ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਸ਼ਕਤੀ ਨਿਊ ਇੰਡੀਆ ਦਾ ਥੰਮ ਹੈ ਅਤੇ ਪਿਛਲੇ ਅੱਠ ਸਾਲਾਂ ਵਿੱਚ ਮੋਦੀ ਸਰਕਾਰ ਨੇ ਇਸ ਨੂੰ ਮਜ਼ਬੂਤ ​​ਕਰਨ ਵਿੱਚ ਕੋਈ ਕੌਰ ਕਸਰ ਬਾਕੀ ਨਹੀਂ ਛੱਡੀ।ਨਵੀਂ ਸਿੱਖਿਆ ਹੋਵੇ ਜਾਂ ਆਈਆਈਟੀ ਅਤੇ ਆਈਆਈਐਮ ਦਾ ਵਿਸਤਾਰ,ਨਵੇਂ ਸਟਾਰਟ-ਅੱਪ ਅਤੇ ਯੂਨੀਕੋਰਨ ਤੋਂ ਖੇਲੋ ਇੰਡੀਆ ਸੈਂਟਰ ਤੱਕ, ਇਸ ਦੇ ਨਾਲ ਹੀ ਨੌਜਵਾਨਾਂ ਲਈ ਹਰ ਜ਼ਰੂਰੀ ਪਹਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਨੌਜਵਾਨ ਸ਼ਕਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਸਾਡੇ ਨੌਜਵਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਨੌਜਵਾਨਾਂ ਦੇ ਸਾਹਮਣੇ ਨਵੇਂ ਮੌਕਿਆਂ ਦਾ ਸੰਕਟ ਹੈ ਪਰ ਭਾਰਤ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਦੋਵਾਂ ਖੇਤਰਾਂ ਵਿੱਚ ਨਵੀਆਂ ਨੌਕਰੀਆਂ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ। ਅਗਰਵਾਲ ਨੇ ਨੌਜਵਾਨਾਂ ਨੂੰ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਦੱਸਿਆ ਅਤੇ ਕਿਹਾ ਕਿ ਨੌਜਵਾਨਾਂ ਦੀ ਪ੍ਰਤਿਭਾ ਅਤੇ ਉਨ੍ਹਾਂਦੀ ਊਰਜਾ ਰਾਸ਼ਟਰ ਨਿਰਮਾਣ ਵਿੱਚ ਵੱਧ ਤੋਂ ਵੱਧ ਉਪਯੋਗ ਵਿਚ ਆਏ, ਇਸਨੂੰ ਕੇਂਦਰ ਸਰਕਾਰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ।ਕੋਰੋਨਾ ਵਿਸ਼ਵਵਿਆਪੀ ਮਹਾਂਮਾਰੀ ਅਤੇ ਯੂਕਰੇਨ-ਰੂਸ ਜੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਨੌਜਵਾਨਾਂ ਦੇ ਸਾਹਮਣੇ ਨਵੇਂ ਮੌਕਿਆਂ ਦਾ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਅਰਥ ਸ਼ਾਸਤਰੀ ਅਤੇ ਮਾਹਿਰ ਕਹਿ ਰਹੇ ਹਨ ਕਿ ਭਾਰਤ ਕੋਲ ਆਪਣੀ ਆਰਥਿਕ ਸਮਰੱਥਾ ਦਿਖਾਉਣ ਅਤੇ ਨਵੇਂ ਮੌਕੇ ਖੋਲ੍ਹਣ ਦਾ ਸੁਨਹਿਰੀ ਮੌਕਾ ਹੈ।

Advertisements

ਉਨ੍ਹਾਂ ਕਿਹਾ ਕਿ ਅੱਜ ਭਾਰਤ ਸਰਵਿਸ ਨਿਰਯਾਤ ਦੇ ਮਾਮਲੇ ਵਿੱਚ ਵਿਸ਼ਵ ਮਹਾਂਸ਼ਕਤੀ ਬਣ ਗਿਆ ਹੈ ਅਤੇ ਹੁਣ ਤਾਂ ਮਾਹਿਰ ਵੀ ਇਹ ਭਰੋਸਾ ਪ੍ਰਗਟ ਕਰ ਰਹੇ ਹਨ ਕਿ ਭਾਰਤ ਮੈਨੂਫੈਕਚਰਿੰਗ ਦੇ ਖੇਤਰ ਚ ਦੁਨੀਆ ਦਾ ਪਾਵਰ ਹਾਊਸ ਬਣੇਗਾ। ਅਗਰਵਾਲ ਨੇ ਕਿਹਾ ਕਿ ਨੌਜਵਾਨ ਆਪਣੇ ਆਪ ਚ ਜੋਸ਼,ਉਤਸ਼ਾਹ ਅਤੇ ਕੁਝ ਕਰਨ ਦੀ ਸ਼ਕਤੀ ਨਾਲ ਭਰਪੂਰ ਨਾਮ ਹੈ। ਸਮਾਂ ਭਾਵੇਂ ਕੋਈ ਵੀ ਹੋਵੇ।ਯੁਵਾ ਹਮੇਸ਼ ਹੀ ਤਾਕਤ ਅਤੇ ਵਿਕਾਸ ਦਾ ਵਿਕਲਪ ਹਨ।ਭਾਜਪਾ ਪਾਰਟੀ ਨੇ ਸ਼ੁਰੂ ਤੋਂ ਹੀ ਨੌਜਵਾਨਾਂ ਨੂੰ ਨਵੀਂ ਤਾਕਤ ਦਿੱਤੀ ਹੈ। ਯੂਥ ਵਰਕਰ ਪਾਰਟੀ ਦੀ ਤਾਕਤ ਰਹੇ ਹਨ ਅਤੇ ਹਮੇਸ਼ਾ ਰਹਿਣਗੇ।ਜਰੂਰਤ ਹੈ ਇਸ ਤਾਕਤ ਨੂੰ ਇਕਜੁੱਟਤਾ ਨਾਲ ਬਰਕਰਾਰ ਰੱਖਣ ਦੀ।ਪਾਰਟੀ ਅਤੇ ਦੇਸ਼ ਦੇ ਹਿੱਤ ਵਿੱਚ ਸਾਰੇ ਨੌਜਵਾਨ ਵਰਕਰਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।ਇਸ ਨਾਲ ਪਾਰਟੀ ਅਤੇ ਦੇਸ਼ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ-ਕਿਸੇ ਵੀ ਖੇਤਰ ਨੂੰ ਦੇਖ ਲੋ ਉਸ ਦੇ ਵਿਕਾਸ ਅਤੇ ਤਰੱਕੀ ਇਸ ਵਿੱਚ ਨੌਜਵਾਨਾਂ ਦਾ ਯੋਗਦਾਨ ਹੀ ਮਿਲੇਗਾ। ਅਗਰਵਾਲ ਨੇ ਕਿਹਾ ਕਿ ਕੋਈ ਵੀ ਸੰਸਥਾ ਜਾਂ ਪਾਰਟੀ ਹੋਵੇ, ਉਸਦਾ ਗਠਨ ਤਾਂ ਹੋ ਜਾਵੇਗਾ, ਪਰ ਨੌਜਵਾਨਾਂ ਤੋਂ ਬਿਨਾਂ ਉਸ ਦੇ ਅੱਗੇ ਵਧਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਜਪਾ ਪਾਰਟੀ ਨੂੰ ਬਜ਼ੁਰਗ ਨਵੀਂ ਦਿਸ਼ਾ ਅਤੇ ਨੌਜਵਾਨਾਂ ਨਵੀਂ ਤਾਕਤ ਅਤੇ ਨਵਾਂ ਉਤਸ਼ਾਹ ਦਿੰਦੇ ਆਏ ਹਨ। ਨੌਜਵਾਨਾਂ ਨੂੰ ਹਮੇਸ਼ਾ ਸੰਗਠਿਤ ਹੋਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ-ਅੱਜ ਦਾ ਨੌਜਵਾਨ ਜ਼ਿਆਦਾ ਸਰਗਰਮ,ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਹੈ। ਸਿਰਫ ਲੋੜ ਹੈ ਇਸ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਦੀ।ਭਾਜਪਾ ਦੇ ਨਾਲ ਜੁੜ ਕੇ ਹਮੇਸ਼ਾ ਨੌਜਵਾਨ ਸਹੀ ਦਿਸ਼ਾ ਵਿੱਚ ਕੰਮ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਭਾਜਪਾ ਦਾ ਯੂਥ ਵਰਕਰ ਹਮੇਸ਼ਾ ਹੀ ਜ਼ਮੀਨੀ ਪੱਧਰ ‘ਤੇ ਡਟ ਕੇ ਕੰਮ ਕਰਦਾ ਰਿਹਾ ਹੈ।ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਸਨੇ ਹਮੇਸ਼ਾ ਆਪਣਾ ਸਮਝ ਕੇ ਸ਼ਾਸ਼ਨ-ਪ੍ਰਸ਼ਾਸਨ ਦੇ ਸਾਹਮਣੇ ਉਠਾਇਆ ਹੈ।

LEAVE A REPLY

Please enter your comment!
Please enter your name here