ਡਿਪਟੀ ਕਮਿਸ਼ਨਰ ਵੱਲੋਂ ਪਾਲਤੂ ਜਾਨਵਰਾਂ ਨੂੰ ਬੇਸਹਾਰਾ ਨਾ ਛੱਡਣ ਦੀ ਅਪੀਲ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਸ਼ਹਿਰ ਵਿੱਚ ਗਊਵੰਸ਼ ਨਾਲ ਹੋ ਰਹੇ ਸੜਕ ਹਦਸਿਆ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਆਈਏਐਸ ਦੇ ਦਿਸ਼ਾ ਨਿਰਦੇਸ਼ਾ ਤੇ ਗਊਵੰਸ਼ ਲਾਲ ਹੋ ਰਹੇ ਸੜਕ ਹਦਸਿਆ ਨੂੰ ਰੋਕਣ ਲਈ ਫਾਜਿਲਕਾ ਦੇ ਪਿੰਡ ਸਲੇਮਸ਼ਾਹ ਵਿੱਚ ਚੱਲ ਰਹੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ, ਕੈਟਲ ਪੌਂਡ (ਸਰਕਾਰੀ ਗਊਸ਼ਾਲਾ) ਵੱਲੋਂ 18 ਦਸੰਬਰ 2022 ਤੋਂ ਸ਼ਹਿਰ ਵਿੱਚ ਘੁਮ ਰਹੇ ਬੇਸਹਾਰਾ ਗਊਵੰਸ਼ ਨੂੰ ਕੈਂਟਲ ਪੌਂਡ ਵਿੱਚ ਭੇਜਿਆ ਜਾਵੇਗਾ।

Advertisements

ਜਾਣਕਾਰੀ ਦਿੰਦਿਆ ਕੈਂਟਲ ਪੌਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜਿਲਕਾ ਵੱਲੋ ਹੋਏ ਦਿਸ਼ਾ ਨਿਰਦੇਸ਼ਾ ਤੇ ਸ਼ਹਿਰ ਵਿੱਚ ਗਊਵੰਸ਼ ਨਾਲ ਹੋ ਰਹੇ ਸੜਕ ਹਾਦਸਿਆ ਨੂੰ ਰੋਕਣ ਲਈ ਸ਼ਹਿਰ ਵਿੱਚ ਬੇਸਹਾਰਾ ਗਊਵੰਸ ਨੂੰ ਕੈਂਟਲ ਪੌਂਡ ਵਿੱਚ ਲਿਜਾਉਣ ਦੇ ਆਦੇਸ਼ ਜਾਰੀ ਹੋਏ ਹਨ। ਜਿਸ ਨੂੰ ਮੁੱਖ ਰਖਦੇ ਹੋਏ 18 ਦਸੰਬਰ ਤੋਂ 22 ਦਸੰਬਰ 2022 ਤੱਕ ਸ਼ਹਿਰ ਵਿੱਚ ਫਿਰ ਰਹੇ ਗਊਵੰਸ਼ ਨੂੰ ਕੈਟਲ ਪੌਂਡ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਸ਼ੂ ਪਾਲਕਾਂ ਵੱਲੋਂ ਸਵੇਰ ਹੁੰਦੇ ਹੀ ਆਪਣੇ ਪਸ਼ੂ ਸੜਕਾਂ ਅਤੇ ਹਰੇ ਚਾਰੇ ਵਾਲੀ ਟਾਲਾ ਤੇ ਛੱਡ ਦਿੱਤੇ ਜਾਂਦੇ ਹਨ ਜੋ ਕਿ ਸੜਕ ਹਾਦਸੇ ਹੋਣ ਦਾ ਕਾਰਨ ਬਣ ਰਹੇ ਹਨ।

ਇਸ ਲਈ ਇੰਚਾਰਜ ਸੋਨੂ ਕੁਮਾਰ ਨੇ ਸ਼ਹਿਰ ਵਿੱਚ ਘੁਮ ਰਹੇ ਪਾਲਤੂ ਗਊਵੰਸ਼ ਨੂੰ ਆਪਣੇ ਘਰਾਂ ਵਿੱਚ ਰਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਿਸੇ ਵੀ ਪਸ਼ੂ ਪਾਲਕ ਦਾ ਗਊਵੰਸ ਸੜਕ ਤੇ ਘੁਮਦਾ ਨਜਰ ਆਇਆ ਤਾਂ ਉਸ ਨੂੰ ਉਠਾ ਕੇ ਕੈਟਲ ਪੌਂਡ ਸਲੇਮਸ਼ਾਹ ਵਿਖੇ ਭੇਜ ਦਿੱਤਾ ਜਾਵੇਗਾ ਅਤੇ ਉਸ ਖਿਲਾਫ ਵਿਭਾਗ ਵੱਲੋਂ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here