ਧੂੰਦ ਦੇ ਮੌਸਮ ਵਿਚ ਸੜਕੀ ਆਵਾਜਾਈ ਨਿਯਮਾਂ ਦਾ ਪਾਲਣ ਕੀਤਾ ਜਾਵੇ:ਡਿਪਟੀ ਕਮਿਸ਼ਨਰ

ਫਾਜ਼ਿਲਕਾ(ਦ ਸਟੈਲਰ ਨਿਊਜ਼): ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਧੂੰਦ ਅਤੇ ਸਰਦ ਲਹਿਰ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਜਰੂਰੀ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਖਾਸ ਤੌਰ ਤੇ ਅਪੀਲ ਕੀਤੀ ਕਿ ਸੜਕੀ ਆਵਾਜਾਈ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਕਿਉਂਕਿ ਧੂੰਦ ਕਾਰਨ ਦੂਰ ਤੱਕ ਵਿਖਾਈ ਨਹੀਂ ਦਿੰਦਾ ਹੈ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਧੂੰਦ ਵਿਚ ਵਾਹਨ ਹੌਲੀ ਚਲਾਓ, ਲਾਇਟਾਂ ਜਗਾ ਕੇ ਲੋਅ ਬੀਮ ਤੇ ਰੱਖੋ, ਅਗਲੇ ਪਿੱਛਲੇ ਡਿਪਰ ਜਗਾ ਕੇ ਗੱਡੀ ਚਲਾਓ। ਸੜਕ ਤੇ ਦੋ ਵਾਹਨਾਂ ਵਿਚਕਾਰ ਇੰਨ੍ਹਾਂ ਕੁ ਫਾਸਲਾ ਜਰੂਰ ਰੱਖੋ ਕਿ ਅਗਲਾ ਵਾਹਨ ਜੇਕਰ ਕਿਸੇ ਕਾਰਨ ਰੁਕੇ ਤਾਂ ਤੁਸੀਂ ਵੀ ਸੁਰੱਖਿਅਤ ਤਰੀਕੇ ਨਾਲ ਵਾਹਨ ਰੋਕ ਸਕੋ।ਸੜਕ ਕਿਨਾਰੇ ਜੇਕਰ ਵਾਹਨ ਰੋਕਣਾ ਪਵੇ ਤਾਂ ਵਾਹਨ ਨੂੰ ਸੜਕ ਤੋਂ ਪੂਰਾ ਥੱਲੇ ਕਰਕੇ ਰੋਕੋ। ਜੇਕਰ ਬਹੁਤ ਜਰੂਰੀ ਹੋਵੇ ਤਾਂ ਬਾਹਰ ਜਾਇਆ ਜਾਵੇ, ਨਹੀਂ ਤਾਂ ਬਾਹਰ ਜਾਣ ਤੋਂ ਪ੍ਰਹੇਜ਼ ਹੀ ਕਰੋ। ਇਸੇ ਤਰਾਂ ਭਿੰਅਕਰ ਸਰਦ ਲਹਿਰ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਰਦੀ ਵਿਚ ਬੱਚਿਆਂ ਅਤੇ ਬਜੁਰਗਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਚੇ ਅਤੇ ਬਜੁਰਗ ਬਾਹਰ ਠੰਡ ਵਿਚ ਜਾਣ ਤੋਂ ਪ੍ਰਹੇਜ਼ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਅਸੀਂ ਇੰਨ੍ਹਾਂ ਸਾਵਧਾਨੀਆਂ ਦਾ ਪਾਲਣ ਕਰਾਂਗੇ ਤਾਂ ਇਸ ਸਰਦ ਲਹਿਰ ਦਾ ਅਸਾਨੀ ਨਾਲ ਟਾਕਰਾ ਕਰ ਸਕਾਂਗੇ। 

Advertisements

LEAVE A REPLY

Please enter your comment!
Please enter your name here