ਦਰੱਖਤ ਨਾਲ ਟਕਰਾਉਣ ਕਾਰਨ ਕਾਰ ਸਵਾਰ ਮਜ਼ਦੂਰ ਦੀ ਮੌਤ, 2 ਜ਼ਖ਼ਮੀ

ਕਪੂਰਥਲਾ (ਦ ਸਟੈਲਰ ਨਿਊਜ਼)। ਕਪੂਰਥਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਕਪੂਰਥਲਾ ਦੇ ਨਡਾਲਾ-ਬੇਗੋਵਾਲ ਰੋਡ ਤੇ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਈ-20 ਕਾਰ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਟਕਰਾ ਗਈ ਅਤੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਕਾਰ ਦਾ ਚਾਲਕ ਅਤੇ ਪਿਛਲੀ ਸੀਟ ਤੇ ਬੈਠੇ ਪ੍ਰਵਾਸੀ ਮਜ਼ਦੂਰ ਜਖਮੀ ਹੋ ਗਏ। ਜਾਣਕਾਰੀ ਮੁਤਾਬਕ ਮਜ਼ਦੂਰ ਨੰਗਲ ਲੁਬਾਣਾ ਤੇ ਹੋਰ ਪਿੰਡਾਂ ਚ ਪੱਥਰ ਲਗਾਉਣ ਦਾ ਕੰਮ ਦੇਖ ਕੇ ਵਾਪਸ ਨਡਾਲਾ ਆ ਰਿਹਾ ਸੀ। ਜਦੋਂ ਉਹ ਅੱਡਾ ਮਕਸੂਦਪੁਰ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸਦੀ ਕਾਰ ਸੜਕ ਤੋਂ ਹੇਠਾਂ ਜਾ ਕੇ ਦਰਖਤ ਨਾਲ ਜਾ ਟਕਰਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਜਾਂਚ ਕਰ ਰਹੇ ਏਐਸਆਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Advertisements

LEAVE A REPLY

Please enter your comment!
Please enter your name here