ਬੂਥ ਪੱਧਰ ਤੇ ਭਾਜਪਾ ਨੂੰ ਮਜ਼ਬੂਤ ਕਰੋ: ਰਾਜੇਸ਼ ਹਨੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ: ਭਾਜਪਾ ਦੇ ਸੂਬਾ ਸਕੱਤਰ ਤੇ ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ ਦੇ ਕਪੂਰਥਲਾ ਪੁੱਜਣ ਤੇ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਅਤੇ ਭਾਜਪਾ ਮੰਡਲ ਉਪ ਪ੍ਰਧਾਨ ਕੁਮਾਰ ਗੌਰਵ ਮਹਾਜਨ ਨੇ ਫੁੱਲਾਂ ਦਾ ਬੁੱਕਾਂ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ। ਵੀ ਹਾਜ਼ਰ ਸਨ।ਇਸ ਦੌਰਾਨ ਰਾਜੇਸ਼ ਹਨੀ ਵੱਲੋਂ ਹਰ ਬੂਥ ਪੱਧਰ ਤੇ ਵੱਧ ਤੋਂ ਵੱਧ ਯੂਥ ਵਰਕਰਾਂ ਨੂੰ ਜੋੜਣ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਮੌਕੇ ਦੇਣ ਅਤੇ ਭਾਜਪਾ ਨੂੰ ਮਜ਼ਬੂਤ ​​ਕਰਨ ਵਰਗੇ ਵਿਸ਼ੇ ਮੁੱਖ ਤੌਰ ਤੇ ਵਿਚਾਰੇ ਗਏ ਅਤੇ ਨਾਲ ਹੀ ਜਥੇਬੰਦਕ ਵਿਸ਼ਿਆਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਣ ਬਾਰੇ ਚਰਚਾ ਕੀਤੀ ਗਈ।

Advertisements

ਰਾਜੇਸ਼ ਹਨੀ ਨੇ ਈਸ਼ਾ ਮਹਾਜਨ ਨੂੰ ਕਿਹਾ ਕਿ ਸਾਨੂੰ ਪੂਰੀ ਤਾਕਤ ਨਾਲ ਬੂਥ ਪੱਧਰ ਤੇ ਕੰਮ ਕਰਨਾ ਹੋਵੇਗਾ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁਹਿੰਮ ਤਹਿਤ ਭਾਜਪਾ ਨਾਲ ਜੋੜਨਾ ਹੋਵੇਗਾ ਤਾਂ ਜੋ ਅਸੀਂ ਸਾਰੇ ਮਿਲ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੂਰੀ ਤਾਕਤ ਨਾਲ ਮਜ਼ਬੂਤ ​​ਕਰ ਸਕੀਏ।ਰਾਜੇਸ਼ ਹਨੀ ਨੇ ਕਿਹਾ ਕਿ ਸਾਨੂੰ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਭਾਰਤੀ ਜਨਤਾ ਪਾਰਟੀ ਦੀ ਵਿਕਾਸਵਾਦੀ ਸੋਚ ਅਤੇ ਸ਼ਾਸਨ ਦੀਆਂ ਸਾਰੀਆਂ ਮਹੱਤਵਪੂਰਨ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਣੀ ਹੈ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਆਪਣੀ ਗੱਲ ਅਤੇ ਆਪਣੇ ਵਿਚਾਰ ਰੱਖਣ ਦਾ ਇੱਕ ਅਜਿਹਾ ਮਾਧਿਅਮ ਹੈ।ਜਿਸ ਤੇ ਘਾਟ ਸ਼ਮੇ ਵਿਚ ਹੀ ਹਜ਼ਾਰਾਂ ਲੋਕਾ ਵਿਚ ਭੇਜ ਸਕਦੇ ਹਾਂ।ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਕੀਮਾਂ ਨੂੰ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਪਹੁੰਚਾਉਣਾ ਹੈ।ਇਸ ਮੌਕੇ ਈਸ਼ਾ ਮਹਾਜਨ ਨੇ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਜਾਗਰੂਕਤਾ ਦਾ ਕੰਮ ਕਰੇਗੀ।ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਕੀਤਾ ਜਾਵੇਗਾ। ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਸਕੀਮਾਂ ਬਾਰੇ ਅੱਪਡੇਟ ਕੀਤਾ ਜਾਵੇਗਾ।

LEAVE A REPLY

Please enter your comment!
Please enter your name here