ਫਿਰੋਜ਼ਪੁਰ: ਹਰ ਘਰ ਪਾਣੀ ਸਕੀਮ ਤਹਿਤ ਪਿੰਡ ਬਾਜੇ ਵਿਖੇ 2.10 ਲੱਖ ਦੀ ਲਾਗਤ ਨਾਲ 17 ਘਰਾਂ ਤੱਕ ਪਹੁੰਚਿਆ ਪੀਣ ਵਾਲਾ ਪਾਣੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਿਸਨ ਹਰ ਘਰ ਪਾਣੀ ਸਕੀਮ  ਦੀ ਜ਼ਿਲੇ ਵਿੱਚ ਸੁਰੂਆਤ ਕਰਨ ਹੋਣ ਕਰਕੇ  ਪਿੰਡ ਬਾਜੇ ਕੇ ਵਿਖੇ 2.10 ਲੱਖ ਦੀ ਲਾਗਤ ਨਾਲ 17 ਘਰਾਂ ਵਿੱਚ ਪੀਣ ਯੋਗ ਪਾਣੀ ਪਹੁੰਚਣ ਤੇ ਪਿੰਡ ਦੇ ਸਰਪੰਚ ਕਸ਼ਮੀਰ ਚੰਦ ਅਤੇ ਪਿੰਡ ਨਿਵਾਸੀਆਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ।

Advertisements

ਪਿੰਡ ਬਾਜੇ ਕੇ ਦੇ ਸਰਪੰਚ ਕਸ਼ਮੀਰ ਚੰਦ  ਨੇ ਦੱਸਿਆ ਕਿ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਦੀ ਸ਼ੁਰੂਆਤ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਇਹ ਵਾਟਰ ਸਪਲਾਈ ਲੱਗਣ ਨਾਲ ਪੀਣ ਵਾਲੇ ਸਾਫ ਪਾਣੀ ਨਾਲ ਪਿੰਡ ਵਾਸੀਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਜੋ ਪਿੰਡ ਦੇ ਵਾਟਰ ਵਰਕਸ ਦਾ ਨਿਰਮਾਣ ਕੀਤਾ ਗਿਆ ਹੈ, ਇਸ ਨਾਲ ਪਿੰਡ ਨਿਵਾਸੀਆਂ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮਿਲੇਗਾ ।ਉਨ੍ਹਾਂ ਕਿਹਾ ਕਿ ਪਿੰਡ ਨੂੰ ਇਸ ਵਾਟਰ ਸਪਲਾਈ ਦੀ ਬਹੁਤ ਲੋੜ ਸੀ ਜੋ ਕਿ ਹੁਣ ਪੂਰੀ ਹੋ ਗਈ ਹੈ।

LEAVE A REPLY

Please enter your comment!
Please enter your name here