ਫਿਰੋਜ਼ਪੁਰ: ਕੋਵਿਡ19 ਟੀਕਾਕਰਨ ਦੇ ਦੂਜੇ ਪੜਾਅ ਦੌਰਾਨ ਡਿਪਟੀ ਕਮਿਸ਼ਨਰ ਨੇ ਲਗਵਾਇਆ ਟੀਕਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਕੋਵਿਡ19 ਤੋਂ ਸੁਰੱਖਿਆ ਲਈ ਟੀਕਾਕਰਨ  ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿੱਚ ਫਰੰਟਲਾਈਨ ਵਰਕਰਾਂ ਨੂੰ ਟੀਕਾਕਰਨ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸਿਹਤ ਵਿਭਾਗ ਪਾਸੋਂ ਟੀਕਾ ਲਗਵਾ ਕੇ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਪਾਇਆ ਹੈ।

Advertisements

ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਵੱਖ ਵੱਖ ਪੜਾਵਾਂ ਤਹਿਤ ਕੋਵਿਡ19 ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸ ਦੇ ਦੂਜੇ ਪੜਾਅ ਵਿੱਚ ਫਰੰਟਲਾਈਨ ਵਰਕਰਾਂ ਜਿਵੇਂ ਕਿ ਪੁਲਿਸ ਵਿਭਾਗ, ਹੋਮ ਗਾਰਡ, ਮਾਲ ਵਿਭਾਗ, ਨਗਰ ਕੌਂਸਲ ਆਦਿ ਵਰਕਰਾਂ ਨੂੰ ਕਵਰ ਕੀਤਾ ਜਾਵੇਗਾ, ਜਿਸ ਤਹਿਤ ਹੀ ਅੱਜ ਉਨ੍ਹਾਂ ਵੱਲੋਂ ਵੀ ਕੋਵਿਡ19 ਟੀਕਾਕਰਨ ਕਰਵਾਇਆ ਗਿਆ ਹੈ।

ਉਨ੍ਹਾਂ ਸਮੂਹ ਫਰੰਟਲਾਈਨ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਵੀ ਸਿਹਤ ਵਿਭਾਗ ਪਾਸੋਂ ਕੇਵਿਡ19 ਟੀਕਾਕਰਨ ਸਬੰਧੀ ਮੈਸਜ ਪ੍ਰਾਪਤ ਹੁੰਦਾ ਹੈ ਉਹ ਮੈਸਜ ਵਿੱਚ ਦਿੱਤੇ ਨਿਸ਼ਿਚਤ ਸਥਾਨ ਤੇ ਸਮੇਂ ਤੇ ਪਹੁੰਚ ਕੇ ਟੀਕਾ ਜ਼ਰੂਰ ਲਗਵਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ, ਸਿਵਲ ਸਰਜਨ ਡਾ. ਰਾਜਿੰਦਰ ਰਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਬੈਂਸ, ਐਸਐਮਓ ਡਾ. ਗੁਰਮੇਜ ਰਾਮ ਵੀ ਮੌਜੂਦ ਸਨ।

LEAVE A REPLY

Please enter your comment!
Please enter your name here