ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਵਿੱਚ ਹਾਲ ਗੇਟ ਦੇ ਨਜ਼ਦੀਕ ਕਰੀਬ 30 ਲੋਕਾਂ ਵੱਲੋਂ ਹਥਿਆਰਾਂ ਦੇ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਕਰੀਬ 12 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜਾਣਕਾਰੀ ਦਿੰਦੇ ਦੁਕਾਨਦਾਰਾਂ ਨੇ ਦੱਸਿਆ ਕਿ ਪੂਰੀ ਮਾਰਕੀਟ ਵਿੱਚ ਇੱਟਾਂ ਰੋੜੇ ਚਲਾਏ ਗਏ ਤੇ ਫਿਰ ਰੇਹੜਾ ਸਾਈਡ ਕਰਨ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ। ਉਸਤੋਂ ਬਾਅਦ ਇਨ੍ਹਾਂ ਵੱਲੋਂ 25 ਤੋਂ 30 ਲੋਕ ਹਥਿਆਰਾਂ ਸਮੇਤ ਬੁਲਾਏ ਗਏ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ 10 ਤੋਂ 12 ਲੋਕ ਗੰਭੀਰ ਜ਼ਖ਼ਮੀ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।