ਸੜਕ ਪਾਰ ਕਰ ਰਹੀਆਂ ਤਿੰਨ ਮਹਿਲਾਵਾਂ ਤੇ ਅੱਠ ਸਾਲਾਂ ਬੱਚੀ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਬੱਚੀ ਦੀ ਮੌਤ

ਜਗਰਾਓਂ (ਦ ਸਟੈਲਰ ਨਿਊਜ਼)। ਜਗਰਾਓਂ ਦੇ ਨੇੜਲੇ ਪਿੰਡ ਆਲੂਆਂ ਦੀ ਲੇਬਰ ਕਰਕੇ ਮੋਗਾ ਵਾਪਸ ਪਰਤ ਰਹੇ ਸਨ ਤਾਂ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਅੱਠ ਸਾਲਾ ਬੱਚੀ ਦੀ ਮੌਤ ਹੋ ਗਈ ਤੇ ਤਿੰਨ ਮਹਿਲਾਵਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆ। ਜਾਣਕਾਰੀ ਅਨੁਸਾਰ ਪਿੰਡ ਲੰਡੇਕੇ ਤੋਂ ਟੈਂਪੂ ਵਿੱਚ ਸਵਾਰ ਹੋ ਕੇ ਕਰੀਬ 12 ਲੋਕ ਜਗਰਾਓਂ ਦੇ ਨੇੜਲੇ ਪਿੰਡ ਆਲੂਆਂ ਦੀ ਲੇਬਰ ਕਰਨ ਗਏ ਸੀ ਤਾਂ ਜਦੋਂ ਉਹ ਲੇਬਰ ਕਰਕੇ ਰਾਤ ਨੂੰ ਘਰ ਵਾਪਸ ਆ ਰਹੇ ਸੀ ਤਾਂ ਮੋਗਾ ਦੇ ਲੁਧਿਆਣਾ ਰੋਡ ਤੇ ਇੱਕ ਲੰਗਰ ਚੱਲ ਰਿਹਾ ਸੀ ਜਿਸ ਵਿੱਚ ਟੈਂਪੂ ਸਵਾਰ ਲੇਬਰਾਂ ਨੇ ਲੰਗਰ ਖਾਣ ਲਈ ਆਪਣੀ ਗੱਡੀ ਮੋਗਾ ਰੋਡ ਤੇ ਰੋਕ ਲਈ ਤੇ ਲੰਗਰ ਖਾਣ ਚਲੇ ਗਏ।

Advertisements

ਉਨ੍ਹਾਂ ਵਿਚੋਂ ਤਿੰਨ ਮਹਿਲਾਵਾਂ ਤੇ ਇੱਕ ਬੱਚੀ ਜਦੋਂ ਸੜਕ ਪਾਰ ਕਰਨ ਲੱਗੇ ਤਾਂ ਲੁਧਿਆਣਾ ਵੱਲੋਂ ਇੱਕ ਤੇਜ਼ ਰਫਤਾਰ ਮੋਟਰਸਾਈਕਲ ਆ ਰਿਹਾ ਸੀ ਜਿਸਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬੱਚੀ ਦੀ ਮੌਤ ਹੋ ਗਈ, ਜਦਕਿ ਤਿੰਨ ਮਹਿਲਾਵਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਤੇ ਬੱਚੀ ਦੀ ਲਾਸ਼ ਨੂੰ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here