10 ਦੁਕਾਨਦਾਰਾ ਨੂੰ ਨਗਰ ਨਿਗਮ ਕਪੂਰਥਲਾ ਲਾਇਸੈਸ ਵਿਭਾਗ ਵਲੋਂ ਨੋਟਿਸ ਜਾਰੀ ਕੀਤੇ ਗਏ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਨਯੋਗ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਕਪੂਰਥਲਾ  ਦੇ ਹੁਕਮਾਂ ਅਨੁਸਾਰ ਦਫਤਰ ਦੀ ਤਹਿਬਜ਼ਾਰੀ ਟੀਮ ਵਲੋਂ ਅੱਜ ਤੋਂ 1 ਮਹੀਨਾ ਪਹਿਲਾਂ ਟਰੇਡ ਲਾਇਸੇਸ ਸਰਵੇ ਕਰਵਾਇਆ ਗਿਆ ਅਤੇ ਸਰਵੇ ਦੌਰਾਨ ਪਾਇਆ ਗਿਆ ਕਿ ਸ਼ਹਿਰ ਵਿੱਚ 650 ਦੁਕਾਨਾਂ ਦਾ ਸਰਵੇ ਕੀਤਾ ਗਿਆ ਇਹ ਸਰਵੇ ਸਦਰ ਬਜ਼ਾਰ, ਬਾਨੀਆ ਬਜਾਰ, ਅੰਮ੍ਰਿਤ ਬਜਾਰ, ਲਾਹੌਰੀ ਗੇਟ, ਜਲੰਧਰ ਬਾਈਪਾਸ ਰੋਡ ਅਤੇ ਸੁਲਤਾਨਪੁਰ ਰੋਡ ਕੀਤਾ ਗਿਆ। ਜਿਸ ਵਿਚ 560 ਦੁਕਾਨਾਂ ਦੇ ਲਾਇਸੈਸ ਨਹੀਂ ਹਨ ਤੇ ਦੁਕਾਨਦਾਰਾ ਨੂੰ ਬਾਰ- ਬਾਰ ਅਪੀਲ ਕਰਨ ਦੇ ਬਾਵਜੂਦ ਕੋਈ ਵੀ ਲਇਸੇਸ ਨਹੀਂ ਬਣਵਾਉਣ ਆਇਆ।

Advertisements

ਜਿਸ ਸਬੰਧੀ ਮਿਤੀ 12-01-2023 ਨੂੰ 10 ਦੁਕਾਨਦਾਰਾ ਨੂੰ ਨਗਰ ਨਿਗਮ ਕਪੂਰਥਲਾ ਲਾਇਸੈਸ ਵਿਭਾਗ ਵਲੋਂ ਨੋਟਿਸ ਜਾਰੀ ਕੀਤੇ ਗਏ ਹਨ। ਜਿਸ ਵਿਚ ਹੰਗਰੀ ਪੁਆਇਟ, ਹਰਬੰਸ ਜਨਰਲ ਸਟੋਰ, ਜਗਦੀਸ਼ ਕਰਿਆਨਾ ਸਟੋਰ, ਧੀਰ ਬੇਕਰੀ, ਵੈਸ਼ਨੂੰ ਬੇਕਰੀ ਅਤੇ ਹੋਰ ਨੋਟਿਸ ਵੀ ਦਿੱਤੇ ਗਏ ਹਨ ਅਤੇ ਜੇਕਰ ਨੋਟਿਸ ਵਿਚ ਦਿੱਤੇ ਗਏ ਸਮੇਂ ਅੰਦਰ ਜੇਕਰ ਕੋਈ ਵੀ ਦੁਕਾਨਦਾਰ ਲਾਇਸੇਸ ਨਹੀ ਬਣਵਾਉਦੇ ਤੇ ਉਸਦੇ ਖਿਲਾਫ PMC ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here