Friday, October 23, 2026
Home Latest ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਸਹੁਰੇ ਪਰਿਵਾਰ ਨੇ...

ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼, ਸਹੁਰੇ ਪਰਿਵਾਰ ਨੇ ਪਤੀ ਤੇ ਲਗਾਏ ਆਰੌਪ

ਜਗਰਾਓਂ (ਦ ਸਟੈਲਰ ਨਿਊਜ਼)। ਜਗਰਾਓਂ ਦੇ ਪੁਲਿਸ ਕੁਆਰਟਰਾਂ ਵਿੱਚ ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਮਨਦੀਪ ਸਿੰਘ ਦਾ ਵਿਆਹ 8 ਸਾਲ ਪਹਿਲਾਂ ਸਹਾਰਨਪੁਰ ਦੇ ਪਿੰਡ ਜਹਾਨਖੇੜਾ ਦੀ ਸੋਨੀਆ ਪੁੱਤਰੀ ਰਾਜ ਕੁਮਾਰ ਨਾਲ ਹੋਇਆ ਸੀ ਤੇ ਦੋਵਾਂ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ। ਜਾਣਕਾਰੀ ਮੁਤਾਬਕ ਮਨਦੀਪ ਨੇ ਆਪਣੇ ਸਹੁਰੇ ਘਰ ਫੋਨ ਕਰਕੇ ਦੱਸਿਆ ਕਿ ਸੋਨੀਆ ਠੀਕ ਨਹੀਂ ਹੈ ਤੇ ਉਹ ਸਿੱਧਵਾਂ ਬੇਟ ਆ ਜਾਣ ਤੇ ਜਦੋਂ ਤੱਕ ਸੋਨੀਆ ਦਾ ਪਰਿਵਾਰ ਸਿੱਧਵਾਂ ਬੇਟ ਪੁੱਜਾ, ਉਸਤੋਂ ਪਹਿਲਾਂ ਹੀ ਸੋਨੀਆ ਦੀ ਕਮਰੇ ਵਿੱਚ ਪੱਖੇ ਨਾਲ ਲਾਸ਼ ਲਟਕਦੀ ਮਿਲੀ।

Advertisements

ਮ੍ਰਿਤਕਾਂ ਸੋਨੀਆ ਨੇ ਮਨਦੀਪ ਤੇ ਆਰੌਪ ਲਗਾਏ ਹਨ ਕਿ ਮਨਦੀਪ ਨੇ ਉਨ੍ਹਾਂ ਦੀ ਧੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਨੂੰ ਪੱਖੇ ਨਾਲ ਲਟਕਾ ਕੇ ਇਸਨੂੰ ਆਤਮਹੱਤਿਆ ਵਿੱਚ ਬਦਲ ਦਿੱਤਾ ਹੈ। ਹਾਦਸੇ ਤੋਂ ਬਾਅਦ ਮਨਦੀਪ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here